ਜੈਤੋ, 31 ਅਗਸਤ (ਗੁਰਚਰਨ ਸਿੰਘ ਗਾਬੜੀਆ)-ਜੈਤੋ ਦੇ ਸਰਕਾਰੀ ਹਸਪਤਾਲ ਰੋਡ ਤੋਂ ਅਗਰਵਾਲ ਭਵਨ ਤੱਕ ਜਾਣ ਵਾਲੀ ਸੜਕ ਦਾ ਨਾਮ 'ਭਗਵਾਨ ਅਗਰਸੇਨ ਮਾਰਗ' ਰੱਖਿਆ ਗਿਆ | ਇਸ ਮੌਕੇ ਮੁੱਖ ਮਹਿਮਾਨ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਨੇ ਸਾਈਨ ਬੋਰਡ ਦਾ ਉਦਘਾਟਨ ਕੀਤਾ | ਸ੍ਰੀ ਅਗਰਵਾਲ ਸਭਾ ਜੈਤੋ ਦੇ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦਾ ਨਾਮਕਰਨ ਕਰਵਾਉਣ ਲਈ ਸਭਾ ਦੇ ਯਤਨਾਂ ਨੂੰ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਗੋਇਲ ਨੇ ਅਮਲ ਵਿਚ ਲਿਆਂਦਾ | ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਨੇ ਕਿਹਾ ਕਿ ਉਪਰੋਕਤ ਸਾਰੇ ਕੰਮ ਵਿਚ ਸਭਾ ਦੇ ਮੋਹਰੀ ਮੈਂਬਰ ਅਤੇ ਉਪਰੋਕਤ ਪ੍ਰੋਜੈਕਟ ਦੇ ਚੇਅਰਮੈਨ ਸੁਰਿੰਦਰ ਗਰਗ ਸੇਵਾ ਮੁਕਤ ਆਰ.ਏ. ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ | ਪ੍ਰੋਜੈਕਟ ਚੇਅਰਮੈਨ ਸੁਰਿੰਦਰ ਗਰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਿਸ਼ੇ 'ਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੌਂਸਲ ਦੇ ਨਾਮ ਲਿਖਤੀ ਰੂਪ ਵਿਚ ਇਕ ਅਰਜ਼ੀ ਦੇਣ ਲਈ ਕਿਹਾ ਅਤੇ ਅਰਜੀ ਪ੍ਰਾਪਤ ਹੁੰਦੇ ਹੀ ਕੌਂਸਲ ਦੀ ਮੀਟਿੰਗ ਵਿਚ ਮੌਜੂਦ ਸਾਰੇ ਕੌਂਸਲਰਾਂ ਦੀ ਸਰਬ ਸੰਮਤੀ ਨਾਲ ਕਮੇਟੀ ਵਲੋਂ ਇਹ ਮਤਾ ਪਾਸ ਕਰ ਦਿੱਤਾ ਗਿਆ ਤਾਂ ਕੁਝ ਘੰਟਿਆਂ ਵਿਚ ਇਹ ਸਾਈਨ ਬੋਰਡ ਤਿਆਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਡਾ. ਗੋਇਲ ਨੇ ਕੀਤਾ | ਸਭਾ ਦੇ ਸਹਿ-ਸਕੱਤਰ ਸੇਵਾ ਮੁਕਤ ਅਧਿਆਪਕ ਰਮੇਸ਼ ਬਾਂਸਲ ਨੇ ਉਪਰੋਕਤ ਕਾਰਜ ਲਈ ਨਗਰ ਕੌਂਸਲ ਦੇ ਪ੍ਰਧਾਨ ਡਾ: ਹਰੀਸ਼ ਚੰਦਰ ਗੋਇਲ ਅਤੇ ਸ਼ਹਿਰ ਦੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਸ਼ੋਕ ਗਰਗ, ਡਾ. ਜੈਅੰਤ ਗੋਇਲ, ਐਡਵੋਕੇਟ ਆਰੀਅਨ ਗੋਇਲ, ਸ੍ਰੀ ਅਗਰਵਾਲ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ, ਪ੍ਰਧਾਨ ਮੁਕੇਸ਼ ਗੋਇਲ, ਸੰਦੀਪ ਲੱਕੀ ਜਿੰਦਲ, ਕ੍ਰਿਸ਼ਨ ਗੋਇਲ ਬੈਂਕਰ, ਪ੍ਰੇਮ ਕੁਮਾਰ ਬਾਜਾਖਾਨਾ, ਐਡਵੋਕੇਟ ਮਦਨ ਬਾਂਸਲ, ਪੰਕਜ ਮਿੱਤਲ, ਕ੍ਰਿਸ਼ਨ ਗੋਇਲ, ਸਤੀਸ਼ ਬਰਗਾੜੀ, ਬਿ੍ਜ ਲਾਲ ਗੋਇਲ, ਸੁਰੇਸ਼ ਸਿੰਗਲਾ, ਨਛੱਤਰ ਸਿੰਗਲਾ, ਯੋਗੇਸ਼ ਪਿੰਕਾ ਬਾਂਸਲ ਲਾਈਟ ਅਤੇ ਸੁਨੀਲ ਸਿੰਗਲਾ ਆਦਿ ਹਾਜ਼ਰ ਸਨ |