20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬੱਕਰੀਆਂ ਮਰਨ ਦੀ ਘਟਨਾ ਮਗਰੋਂ ਐਸ.ਡੀ.ਐਮ. ਬਲਜੀਤ ਕੌਰ ਪਿੰਡ ਝਬੇਲਵਾਲੀ ਵਿਖੇ ਪਹੁੰਚੇ <br/>

ਅਜੀਤ ਡੈਸਕ 01-09-2025
ਪਿੰਡ ਝਬੇਲਵਾਲੀ ਵਿਖੇ ਕਿਸਾਨ ਹਰਬੰਸ ਸਿੰਘ ਦੇ ਘਰ ਭਾਰੀ ਮੀਂਹ ਕਾਰਨ ਸ਼ੈਡ ਡਿੱਗਣ ਦੀ ਘਟਨਾ ਕਾਰਨ 40 ਬੱਕਰੀਆਂ ਦੀ ਮੌਤ ਹੋ ਜਾਣ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੀ ਐਸ.ਡੀ ਐਮ. ਬਲਜੀਤ ਕੌਰ ਪਿੰਡ ਝਬੇਲਵਾਲੀ ਵਿਖੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਇਸ ਘਟਨਾ ਤੇ ਪਰਿਵਾਰ ਨੂੰ ਮਿਲ ਕੇ ਦੁੱਖ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਬੱਕਰੀ ਪਾਲਕ ਦਾ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਧਿਆਨ ਵਿਚ ਲਿਆਉਣਗੇ | ਇਸ ਮੌਕੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ | ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਸਵਿੰਦਰ ਸਿੰਘ ਝਬੇਲਵਾਲੀ, ਹਰਪ੍ਰੀਤ ਸਿੰਘ ਖ਼ਾਲਸਾ ਅਤੇ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਮੀਂਹ ਕਾਰਨ ਹੋ ਰਹੇ ਨੁਕਸਾਨ ਸਬੰਧੀ ਐਸ.ਡੀ.ਐਮ. ਨੂੰ ਜਾਣੰੂ ਕਰਵਾਇਆ |

ਪਿਛਲੀ ਖ਼ਬਰ ਭਾਰੀ ਮੀਂਹ ਪੈਣ ਕਰਕੇ ਪਸ਼ੂਆਂ ਦਾ ਸ਼ੈੱਡ ਡਿਗਿਆ, 40 ਬੱਕਰੀਆਂ ਦੀ ਮੌਤ <br/> ਅਗਲੀ ਖ਼ਬਰ ਖੇਤਾਂ 'ਚ ਬਾਸਮਤੀ ਦੀ ਪੱਕੀ ਫ਼ਸਲ 'ਚ ਪਾਣੀ ਖੜ੍ਹਨ ਕਾਰਨ ਕਿਸਾਨ ਚਿੰਤਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।