20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੀਂਹ ਨਾਲ ਵਿਧਵਾ ਔਰਤ ਦੇ ਕਮਰੇ ਦੀ ਛੱਤ ਡਿਗੀ

ਅਜੀਤ ਡੈਸਕ 01-09-2025
ਦੋਦਾ, 31 ਅਗਸਤ (ਰਵੀਪਾਲ)-ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਹਰ ਵਰਗ ਚਿੰਤਾਂ 'ਚ ਚੱਲ ਰਿਹਾ ਹੈ | ਇਸ ਬਾਰਸ਼ ਦੌਰਾਨ ਪਿੰਡ ਦੋਦਾ 'ਚ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਪਰ ਗਨੀਮਤ ਇਹ ਰਹੀ ਕਿ ਜਿਸ ਸਮੇਂ ਘਰ ਦੀ ਛੱਤ ਡਿੱਗੀ ਉਸ ਸਮੇਂ ਕਮਰੇ 'ਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ, ਪਰ ਛੱਤ ਡਿੱਗਣ ਨਾਲ ਕਮਰੇ 'ਚ ਪਿਆ ਘਰ ਦਾ ਸਮਾਨ ਨੁਕਸਾਨਿਆ ਗਿਆ | ਜਾਣਕਾਰੀ ਦਿੰਦੇ ਪਰਮਜੀਤ ਕੌਰ ਪਤਨੀ ਸਵ: ਅਮਰਜੀਤ ਸਿੰਘ ਬਾਜ਼ੀਗਰ ਬਸਤੀ ਦੋਦਾ ਨੇ ਦੱਸਿਆ ਕਿ ਮਜ਼ਦੂਰੀ ਕਰਕੇ ਮਿਹਨਤ ਨਾਲ ਘਰ ਬਣਾਇਆ ਸੀ, ਪਰ ਛੱਤ ਦੀ ਡਾਟ ਖਰਾਬ ਹੋਣ ਕਰਕੇ ਮੀਂਹ ਕਾਰਨ ਉਨ੍ਹਾਂ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਗਈ | ਉਸ ਨੇ ਦੱਸਿਆ ਕਿ ਉਸ ਨੂੰ ਹੁਣ ਬਰਸਾਤਾਂ ਦੇ ਮੌਸਮ 'ਚ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਵਿੱਤੀ ਮਦਦ ਦੇਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਖੇਤਾਂ 'ਚ ਬਾਸਮਤੀ ਦੀ ਪੱਕੀ ਫ਼ਸਲ 'ਚ ਪਾਣੀ ਖੜ੍ਹਨ ਕਾਰਨ ਕਿਸਾਨ ਚਿੰਤਤ ਅਗਲੀ ਖ਼ਬਰ ਬਿਜਲੀ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗ ਯਤਨਸ਼ੀਲ-ਐਸ. ਡੀ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।