23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਡੀ. ਏ. ਵੀ. ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ

ਅਜੀਤ ਡੈਸਕ 22-07-2025
ਮਲੋਟ, 21 ਜੁਲਾਈ (ਅਜਮੇਰ ਸਿੰਘ ਬਰਾੜ)-ਡੀ. ਏ. ਵੀ. ਕਾਲਜ ਮਲੋਟ ਨੇ ਨਵੇਂ ਸੈਸ਼ਨ 2025-26 ਦੀ ਸ਼ੁਰੂਆਤ ਇਕ ਭਾਵਪੂਰਨ ਹਵਨ ਯੱਗ ਰਾਹੀਂ ਕੀਤੀ | ਨਵੇਂ ਤੇ ਮੌਜੂਦਾ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੇ ਕਾਰਜਕਾਰੀ ਪਿ੍ੰਸੀਪਲ ਸੁਦੇਸ਼ ਗਰੋਵਰ ਦੀ ਅਗਵਾਈ ਹੇਠ ਵੈਦਿਕ ਮੰਤਰਾਂ ਤੇ ਸੰਸਕਿ੍ਤਿਕ ਉਚਾਰਣਾਂ ਨਾਲ ਆਗਾਮੀ ਸੈਸ਼ਨ ਦੀ ਸ਼ੁੱਭ ਸ਼ੁਰੂਆਤ ਲਈ ਅਰਦਾਸ ਕੀਤੀ | ਰਾਮ ਚੰਦਰ ਸ਼ਾਸਤਰੀ ਵਲੋਂ ਵਿਭਿੰਨ ਮੰਤਰਾਂ ਦਾ ਉਚਾਰਣ ਕੀਤਾ | ਰਵੀ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਦੇ ਪੁੱਤਰ ਰਘੁ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ 'ਚ ਪਹੁੰਚੇ | ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰ ਡਾ. ਮਦਨ ਲਾਲ ਕਮਰਾ ਤੇ ਸੰਧਿਆ ਬਠਲਾ ਪਿ੍ੰਸੀਪਲ ਡੀ. ਏ. ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਸ਼ਿਰਕਤ ਕੀਤੀ | ਇਸ ਮੌਕੇ ਰੂਬੀ ਮੱਕੜ, ਰਜਿੰਦਰ ਪਪਨੇਜਾ, ਰਾਕੇਸ਼ ਜੈਨ, ਕੇਵਲ ਮੰਗਲਾ ਨੇ ਵੀ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਤੇ ਕਾਲਜ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਪ੍ਰਾਜੈਕਟ ਜੀਵਨਜੋਤ-2 ਤਹਿਤ ਭੀਖ ਮੰਗਦੇ 7 ਬੱਚਿਆਂ ਨੂੰ ਕੀਤਾ ਰੈਸਕਿਊ-ਡਾ. ਬਲਜੀਤ ਕੌਰ ਅਗਲੀ ਖ਼ਬਰ ਮੁਕਤਸਰ ਲੰਗਰ ਕਮੇਟੀ ਵਲੋਂ 34ਵਾਂ ਵਿਸ਼ਾਲ ਭੰਡਾਰਾ 25 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।