ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਹਰਮਹਿੰਦਰ ਪਾਲ)-ਮੁਕਤਸਰ ਲੰਗਰ ਕਮੇਟੀ ਵਲੋਂ ਮਾਂ ਚਿੰਤਪੂਰਨੀ ਦਰਬਾਰ ਨੇੜੇ 25 ਜੁਲਾਈ ਤੋਂ 34ਵਾਂ ਵਿਸ਼ਾਲ ਭੰਡਾਰਾ ਸ਼ੁਰੂ ਹੋਵੇਗਾ, ਜਿਹੜਾ 2 ਅਗਸਤ ਤੱਕ ਲੱਗੇਗਾ | ਇਸ ਸੰਬੰਧੀ ਭਗਤ ਬਲਦੇਵ ਕੁਮਾਰ ਬਿੱਲਾ ਨੇ ਦੱਸਿਆ ਕਿ ਸਾਉਣ ਮਹੀਨੇ 'ਚ ਹਰ ਸਾਲ ਮਾਂ ਚਿੰਤਪੂਰਨੀ ਦਰਬਾਰ ਨੇੜੇ ਲੰਗਰ ਲਗਾਇਆ ਜਾਂਦਾ ਹੈ | ਇਸ ਵਾਰ ਵੀ ਇਹ ਲੰਗਰ ਲੱਗੇਗਾ | ਇਸ ਸੰਬੰਧ 'ਚ 22 ਜੁਲਾਈ ਨੂੰ ਸ਼ਾਮ ਸਵਾ ਤਿੰਨ ਵਜੇ ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ੍ਰੀ ਮਨਨ ਧਾਮ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ | ਜਦ ਕਿ 24 ਜੁਲਾਈ (ਵੀਰਵਾਰ) ਨੂੰ ਘਾਹ ਮੰਡੀ ਚੌਕ ਤੋਂ ਸਵੇਰੇ ਸਵਾ ਅੱਠ ਵਜੇ ਭੰਡਾਰੇ ਲਈ ਰਾਸ਼ਨ ਸਮੱਗਰੀ ਦੀਆਂ ਗੱਡੀਆਂ ਰਵਾਨਾ ਕੀਤੀਆਂ ਜਾਣਗੀਆਂ | 25 ਜੁਲਾਈ ਤੋਂ ਮਾਂ ਚਿੰਤਪੂਰਨੀ ਦਰਬਾਰ ਨੇੜੇ ਪੈਟਰੋਲ ਪੰਪ ਕੋਲ ਭੰਡਾਰਾ ਸ਼ੁਰੂ ਹੋ ਜਾਵੇਗਾ |