29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਇੰਪੀਰੀਅਲ ਪਬਲਿਕ ਸਕੂਲ ਵਿਖੇ ਵੱਖ-ਵੱਖ ਵਿਸ਼ਿਆਂ ਦੇ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 19-07-2025
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਇੰਪੀਰੀਅਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤੱਤਪਰ ਰਿਹਾ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਕੰਵਰਦੀਪ ਸਿੰਘ ਕੁਲਾਰ, ਸੁਖਬੀਰ ਕੌਰ ਕੁਲਾਰ ਤੇ ਪਿ੍ੰਸੀਪਲ ਡਾ. ਪਰਮਿੰਦਰ ਕੌਰ ਦੀ ਅਗਵਾਈ 'ਚ ਅਜਿਹੀ ਹੀ ਇਕ ਕੋਸ਼ਿਸ਼ ਹੋਰ ਸ਼ੁਰੂ ਕੀਤੀ ਗਈ, ਜਿਸ ਦਾ ਨਾਂਅ 'ਪ੍ਰਸ਼ਨ ਮੁਕਾਬਲੇਬਾਜ਼ੀ' ਰੱਖਿਆ ਗਿਆ | ਇਹ ਮੁਕਾਬਲਾ ਤਿੰਨ ਦਿਨਾਂ ਤੱਕ ਚੱਲਿਆ | ਇਸ ਲੜੀ ਤਹਿਤ ਪਹਿਲਾ ਮੁਕਾਬਲਾ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ | ਸਕੂਲ 'ਚ ਚੱਲ ਰਹੇ ਚਾਰ ਹਾਊਸ, ਅਰਾਵਲੀ, ਹਿਮਾਲਿਆ, ਨੀਲਗਿਰੀ ਅਤੇ ਵਿੰਧਿਆ ਦੇ ਵਿਦਿਆਰਥੀਆਂ ਨੇ ਮੁਕਾਬਲੇ 'ਚ ਭਾਗ ਲਿਆ | ਹਰ ਟੀਮ ਨੇ ਪੂਰੀ ਤਿਆਰੀ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਪ੍ਰਸ਼ਨ ਵਿਭਿੰਨ ਵਿਸ਼ਿਆ ਜਿਵੇਂ ਕਿ ਸਧਾਰਨ ਗਿਆਨ, ਸਮਾਜਿਕ ਸਿੱਖਿਆ, ਵਿਗਿਆਨ ਤੇ ਗਣਿਤ ਨਾਲ ਸੰਬੰਧਿਤ ਸਨ | ਇਸ ਮੌਕੇ ਵਿੰਧਿਆ ਹਾਊਸ ਦੇ ਵਿਦਿਆਰਥੀਆਂ ਅਰਪਨਵੀਰ (ਜਮਾਤ ਛੇਵੀਂ), ਅਕਾਸ਼ (ਜਮਾਤ ਸੱਤਵੀਂ), ਮਨਸੀਰਤ ਕੌਰ (ਜਮਾਤ ਸੱਤਵੀਂ), ਅਮਨਪ੍ਰੀਤ (ਜਮਾਤ ਅੱਠਵੀਂ) ਨੇ ਪਹਿਲਾ, ਨੀਲਗਿਰੀ ਹਾਊਸ ਦੇ ਵਿਦਿਆਰਥੀਆਂ ਆਰਨਾ (ਜਮਾਤ ਸੱਤਵੀਂ), ਪਵਨਪ੍ਰੀਤ (ਜਮਾਤ ਅੱਠਵੀਂ), ਰਾਜਪ੍ਰੀਤ ਸਿੰਘ (ਜਮਾਤ ਅੱਠਵੀਂ), ਦਿਲਸ਼ਾਨ (ਜਮਾਤ ਛੇਵੀਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਦੂਜੇ ਦਿਨ ਇਹ ਮੁਕਾਬਲਾ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ | ਇਸ ਮੌਕੇ ਹਿਮਾਲਿਆ ਹਾਊਸ ਦੇ ਵਿਦਿਆਰਥੀਆਂ ਖ਼ੁਸ਼ਦੀਪ ਕੌਰ ( ਜਮਾਤ ਨੌਵੀਂ), ਵਿਧਿਕਾ (ਜਮਾਤ ਦਸਵੀਂ), ਗੁਰਮਾਨ ਸਿੰਘ (ਜਮਾਤ ਦਸਵੀਂ) ਤੇ ਸਹਿਜਪ੍ਰੀਤ ਸਿੰਘ (ਜਮਾਤ ਨੌਵੀਂ) ਨੇ ਪਹਿਲਾ ਅਤੇ ਅਰਾਵਲੀ ਹਾਊਸ ਦੇ ਵਿਦਿਆਰਥੀਆਂ ਰਹਿਮਤ ਕੌਰ (ਜਮਾਤ ਦਸਵੀਂ), ਅਮਰੀਤ ਕੌਰ (ਜਮਾਤ ਦਸਵੀਂ), ਅਭਿਜੋਤ (ਜਮਾਤ ਨੌਵੀਂ), ਮੰਨਤ (ਜਮਾਤ ਨੌਵੀਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਤੀਜੇ ਦਿਨ ਦਾ ਮੁਕਾਬਲਾ ਸਕੂਲ ਦੀ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਿਹਾ | ਇਸ ਮੌਕੇ ਨੀਲਗਿਰੀ ਹਾਊਸ ਦੇ ਵਿਦਿਆਰਥੀਆਂ ਗੁਨਤਾਸ ਸਿੰਘ (ਜਮਾਤ ਬਾਰ੍ਹਵੀਂ ਆਰਟਸ), ਪੁਨਰਪ੍ਰਤਾਪ ਸਿੰਘ ( ਜਮਾਤ ਬਾਰ੍ਹਵੀਂ ਕਾਮਰਸ), ਸੁੱਖਨੂਰ ਕੌਰ (ਜਮਾਤ ਬਾਰ੍ਹਵੀਂ ਨਾਨ ਮੈਡੀਕਲ) ਅਤੇ ਖ਼ੁਸ਼ਵਿੰਦਰ ਕੌਰ (ਜਮਾਤ ਬਾਰ੍ਹਵੀਂ ਸੁਪਰ ਮੈਡੀਕਲ) ਨੇ ਪਹਿਲਾ ਅਤੇ ਅਰਾਵਲੀ ਹਾਊਸ ਦੇ ਵਿਦਿਆਰਥੀਆਂ ਹਰਗੁਣ ਕੌਰ (ਜਮਾਤ ਗਿਆਰ੍ਹਵੀਂ ਮੈਡੀਕਲ), ਅੰਸ਼ ਸਾਕਿਆਂ (ਜਮਾਤ ਗਿਆਰ੍ਹਵੀਂ ਕਾਮਰਸ), ਮਨਵੀਰ ਕੌਰ (ਜਮਾਤ ਗਿਆਰ੍ਹਵੀਂ ਆਰਟਸ) ਤੇ ਪ੍ਰਭਜੋਤ ਕੌਰ (ਜਮਾਤ ਬਾਰ੍ਹਵੀਂ ਮੈਡੀਕਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾਕਟਰ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਗਿਆਨ ਵਧਾਓ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਚਾਹੀਦਾ ਹੈ | ਇਹ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਮਦਦ ਕਰਦੇ ਹਨ ਤੇ ਸਾਡੇ ਗਿਆਨ 'ਚ ਵਾਧਾ ਕਰਦੇ ਹਨ | ਉਨ੍ਹਾਂ ਜੇਤੂ ਬਣਨ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਪ੍ਰੀਖਿਆਵਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੁਖਦੀਪ ਕੌਰ ਬਰਾੜ ਚੱਕ ਸ਼ੇਰੇਵਾਲਾ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।