ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)-ਮੁਖਪਾਲ ਸਿੰਘ ਬਰਾੜ, ਭਵਨਦੀਪ ਕੌਰ ਬਰਾੜ ਕੌਂਸਲਰ ਸ੍ਰੀ ਮੁਕਤਸਰ ਸਾਹਿਬ, ਵੀਰਪਾਲ ਕੌਰ ਸਿੱਧੂ, ਪ੍ਰੀਤਇੰਦਰ ਕੌਰ ਯੂ. ਕੇ. ਤੇ ਮਨਪ੍ਰੀਤ ਕੌਰ ਭੁੱਲਰ ਦੇ ਮਾਤਾ ਅਤੇ ਅਮਨਦੀਪ ਸਿੰਘ ਬਰਾੜ ਮਹਾਸ਼ਾ ਫ਼ੱਤਣਵਾਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ, ਗੁਰਕੀਰਤ ਸਿੰਘ ਸਿੱਧੂ ਡੂੰਮਵਾਲੀ ਤੇ ਗੁਰਪ੍ਰੀਤ ਸਿੰਘ ਭੁੱਲਰ ਆਸਟਰੇਲੀਆ ਦੇ ਸੱਸ ਮਾਤਾ ਸਰਦਾਰਨੀ ਸੁਖਦੀਪ ਕੌਰ ਬਰਾੜ ਧਰਮਪਤਨੀ ਸਵ. ਸ਼ੇਰਬਾਜ ਸਿੰਘ ਬਰਾੜ ਵਾਸੀ ਪਿੰਡ ਚੱਕ ਸ਼ੇਰੇਵਾਲਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਗੁਰਦੁਆਰਾ ਸਾਹਿਬ ਪਿੰਡ ਚੱਕ ਸ਼ੇਰੇਵਾਲਾ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਹੋਈ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਪਰਮਿੰਦਰਪਾਲ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਸ਼ਰਧਾਂਜਲੀ ਭੇਟ ਕਰਦਿਆਂ ਮਾਤਾ ਸੁਖਦੀਪ ਕੌਰ ਦੁਆਰਾ ਪਰਿਵਾਰ ਦੀ ਤਰੱਕੀ ਲਈ ਪਾਏ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ | ਉਪਰੰਤ ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ ਜਲੰਧਰ ਕੈਂਟ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਔਰਤ ਦਾ ਪਰਿਵਾਰ ਲਈ ਵੱਡਾ ਯੋਗਦਾਨ ਹੁੰਦਾ ਹੈ ਅਤੇ ਮਾਂ ਦਾ ਵਿਛੋੜਾ ਸਭ ਤੋਂ ਵੱਧ ਦੁਖਦਾਈ ਹੈ | ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਪਹੁੰਚੀ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਸਟੇਜ ਸਕੱਤਰ ਨੰਬਰਦਾਰ ਜਗਦੀਪ ਸਿੰਘ ਦੀਪ ਬਰਾੜ ਨੇ ਮਾਤਾ ਸੁਖਦੀਪ ਕੌਰ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਇੰਚਾਰਜ ਕਾਂਗਰਸ ਹਲਕਾ ਮਲੋਟ ਤੇ ਹੋਰ ਆਗੂਆਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ | ਇਸ ਮੌਕੇ ਹਰਬਰਿੰਦਰ ਸਿੰਘ ਹਰਬੀ ਬਾਦਲ, ਅੰਮਿ੍ਤਪਾਲ ਸਿੰਘ ਬਰਾੜ ਫ਼ੱਤਣਵਾਲਾ, ਗੁਰਬੀਰ ਸਿੰਘ ਮਿੰਨੀ ਬਰਾੜ ਫ਼ੱਤਣਵਾਲਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸੁਖਨਾ ਅਬਲੂ, ਕੌਂਸਲਰ ਤੇਜਿੰਦਰ ਸਿੰਘ ਜਿੰਮੀ ਬਰਾੜ, ਇਸਤਰੀ ਅਕਾਲੀ ਆਗੂ ਬੀਬੀ ਗੁਰਦਿਆਲ ਕੌਰ ਮੱਲਣ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਬਰਾੜ, ਮਨਿੰਦਰ ਸਿੰਘ ਮਾਨ ਗੰਗਾਨਗਰ, ਕਾਬਲ ਸਿੰਘ ਨਾਨਕਪੁਰਾ, ਪਰਮਜੀਤ ਸਿੰਘ ਭਾਈਕਾ ਕੇਰਾ, ਰਾਜਵੀਰ ਸਿੰਘ ਭਾਈਕਾ ਕੇਰਾ, ਯੂਥ ਆਗੂ ਪੁਸ਼ਕਰ ਪ੍ਰਤਾਪ ਸਿੰਘ ਬਰਾੜ, ਅਜੇਸ਼ਵਰ ਸਿੰਘ ਸਿੱਧੂ ਡੂੰਮਵਾਲੀ, ਬਲਾਕ ਕਾਂਗਰਸ ਕਮੇਟੀ ਦਿਹਾਤੀ ਮਲੋਟ ਦੇ ਪ੍ਰਧਾਨ ਜਗਤਪਾਲ ਸਿੰਘ ਬਰਾੜ, ਜਸਵੀਰ ਸਿੰਘ ਫੂਲੇਵਾਲਾ, ਮਨਮੋਹਨ ਸਿੰਘ ਬਰਾੜ, ਮਨਪ੍ਰੀਤ ਸਿੰਘ ਬਰਾੜ, ਬੱਗਾ ਸਿੰਘ ਬਰਾੜ, ਸੁਖਜਿੰਦਰ ਸਿੰਘ ਖੁੰਡੇ ਹਲਾਲ, ਗੁਰਮੇਲ ਸਿੰਘ ਬਰਾੜ ਆੜ੍ਹਤੀਆ ਸ੍ਰੀ ਮੁਕਤਸਰ ਸਾਹਿਬ, ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ ਆਦਿ ਹਾਜ਼ਰ ਸਨ |