02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੰਜਾਬ ਪਹਿਲਾ ਅਜਿਹਾ ਸੂਬਾ, ਜਿਥੇ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਡੀ. ਐੱਨ. ਏ. ਹੋਵੇਗਾ-ਡਾ. ਬਲਜੀਤ ਕੌਰ

ਅਜੀਤ ਡੈਸਕ 18-07-2025
ਮਲੋਟ, 17 ਜੁਲਾਈ (ਅਜਮੇਰ ਸਿੰਘ ਬਰਾੜ)-ਪੰਜਾਬ ਦੇ ਸਮਾਜਿਕ ਨਿਆਂ, ਇਸਤਰੀ ਤੇ ਬਾਲ ਵਿਕਾਸ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਜਿੰਨੇ ਵੀ ਬੱਚੇ ਭੀਖ ਮੰਗਦੇ ਹਨ, ਉਨ੍ਹਾਂ ਦਾ ਨਿਰੀਖਣ ਕਰਕੇ ਡੀ. ਐੱਨ. ਏ. ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਭੀਖ ਮੰਗਾਉਣ ਵਾਲੇ ਉਨ੍ਹਾਂ ਦੇ ਰਖਵਾਲੇ ਜਿਨ੍ਹਾਂ 'ਚ ਜ਼ਿਆਦਾ ਲੋਕ ਬੱਚਿਆਂ ਦੇ ਮਾਂ-ਬਾਪ ਦੱਸਦੇ ਹਨ, ਦਾ ਡੀ. ਐੱਨ. ਏ. ਟੈੱਸਟ ਕਰਵਾ ਕੇ ਵੇਖਿਆ ਜਾਵੇਗਾ ਕਿ ਕੀ ਭੀਖ ਮੰਗਣ ਵਾਲੇ ਬੱਚਿਆਂ ਦੇ ਪਿੱਛੇ ਕਿਹੜੇ ਲੋਕ ਹਨ | ਕੀ ਉਨ੍ਹਾਂ ਦੇ ਸੱਚਮੁੱਚ ਮਾਂ-ਬਾਪ ਹਨ ਜਾਂ ਇਹ ਲੋਕ ਕੌਣ ਹਨ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ | ਕੈਬਨਿਟ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ 'ਚ ਪੰਜਾਬ ਪਹਿਲਾ ਅਜਿਹਾ ਸੂਬਾ ਹੋਵੇਗਾ, ਜਿਥੇ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਡੀ. ਐੱਨ. ਏ. ਟੈੱਸਟ ਹੋਵੇਗਾ ਤਾਂ ਇਹ ਸਾਫ਼ ਹੋ ਜਾਵੇਗਾ ਕਿ ਕੀ ਬੱਚਿਆਂ ਦੇ ਰਖਵਾਲੇ ਬਣੇ ਉਨ੍ਹਾਂ ਦੇ ਸੱਚਮੁੱਚ ਮਾਂ-ਬਾਪ ਹਨ ਜਾਂ ਇਹ ਬੱਚੇ ਕਿਧਰੇ ਇਨ੍ਹਾਂ ਨੇ ਚੁੱਕ ਕੇ ਤਾਂ ਨਹੀਂ ਲਿਆਂਦੇੇ? ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੋ ਅੱਜ ਮਲੋਟ ਵਿਖੇ ਦਿਵਿਆਂਗ ਲੋਕਾਂ ਨੂੰ ਟਰਾਈ ਸਾਈਕਲ ਤੇ ਹੋਰ ਜ਼ਰੂਰਤ ਵਾਲੀਆਂ ਵਸਤੂਆਂ ਵੰਡ ਰਹੇ ਸਨ, ਨੇ ਕਿਹਾ ਕਿ ਤਿੰਨ ਕੁ ਮਹੀਨੇ ਪਹਿਲਾਂ ਉਨ੍ਹਾਂ ਨੇ ਇਕ ਕੈਂਪ ਦੌਰਾਨ ਲੋੜਵੰਦ ਲੋਕਾਂ ਦੀ ਸੂਚੀ ਤਿਆਰ ਕੀਤੀ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਪਿੰਡਾਂ, ਸ਼ਹਿਰਾ ਵਿਚ ਜਾ ਕੇ ਭਾਲ ਕੀਤੀ ਅਤੇ ਘਰਾਂ ਤੇ ਜਾਂ ਰਿਸ਼ਤੇਦਾਰਾਂ 'ਤੇ ਬੋਝ ਬਣਨ ਵਾਲੇ ਲੋਕਾਂ ਨੂੰ ਸਮਰੱਥ ਬਣਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਡੇਢ ਕੁ ਸਾਲ ਪਹਿਲਾਂ ਇਕ ਵੱਡਾ ਕੈਂਪ ਲਾ ਕੇ ਦਿਵਿਆਂਗ ਲੋਕਾਂ ਦੇ ਸਰਟੀਫ਼ਿਕੇਟ
ਪਿਛਲੀ ਖ਼ਬਰ ਬੈਡਮਿੰਟਨ ਹਾਲ 'ਚ ਸਵੇਰ ਤੇ ਸ਼ਾਮ ਸਮੇਂ ਚਲਾਇਆ ਜਾ ਰਿਹਾ ਕੋਚਿੰਗ ਸੈਂਟਰ-ਜ਼ਿਲ੍ਹਾ ਖੇਡ ਅਫ਼ਸਰ ਅਗਲੀ ਖ਼ਬਰ ਆਫ਼ਤ ਬਣ ਕੇ ਆਈ ਦੋ ਪਰਿਵਾਰਾਂ ਲਈ ਬਾਰਿਸ਼, ਘਰਾਂ ਦੀਆਂ ਛੱਤਾਂ ਡਿੱਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।