ਸ੍ਰੀ ਮੁਕਤਸਰ ਸਾਹਿਬ-ਸੁਖਦੀਪ ਕੌਰ ਦਾ ਜਨਮ ਪਿਤਾ ਜਗਦੇਵ ਸਿੰਘ ਮਾਨ ਪਿੰਡ ਜੈ ਸਿੰਘ ਵਾਲਾ ਦੇ ਘਰ ਮਾਤਾ ਰਣਜੀਤ ਕੌਰ ਦੀ ਕੁੱਖੋਂ 20 ਅਗਸਤ 1947 ਨੂੰ ਨਾਨਕੇ ਪਿੰਡ ਫਕਰਸਰ ਥੇੜ੍ਹੀ ਵਿਖੇ ਹੋਇਆ | ਮੁੱਢਲੀ ਪ੍ਰਵਰਿਸ਼ ਉਪਰੰਤ ਆਪ ਦਾ ਵਿਆਹ 28 ਫ਼ਰਵਰੀ 1970 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇਵਾਲਾ ਦੇ ਨਾਮਵਰ ਪਰਿਵਾਰ 'ਚ ਸ਼ੇਰਬਾਜ ਸਿੰਘ ਬਰਾੜ ਪੁੱਤਰ ਸਵ. ਹਰਮੰਦਰ ਸਿੰਘ ਬਰਾੜ ਨਾਲ ਹੋਇਆ | ਆਪ ਦਾ ਸਪੁੱਤਰ ਮੁਖਪਾਲ ਸਿੰਘ ਬਰਾੜ ਪਿਤਾ ਪੁਰਖੀ ਖੇਤੀਬਾੜੀ ਦੇ ਕਿੱਤੇ ਨੂੰ ਸੰਭਾਲ ਰਿਹਾ ਹੈ ਅਤੇ ਧੀਆਂ ਭਵਨਦੀਪ ਕੌਰ ਕੌਂਸਲਰ ਪਤਨੀ ਅਮਨਦੀਪ ਸਿੰਘ ਬਰਾੜ ਮਹਾਸ਼ਾ ਫ਼ੱਤਣਵਾਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ, ਵੀਰਪਾਲ ਕੌਰ ਪਤਨੀ ਗੁਰਕੀਰਤ ਸਿੰਘ ਸਿੱਧੂ ਡੂੰਮਵਾਲੀ, ਪ੍ਰੀਤਇੰਦਰ ਕੌਰ ਯੂ. ਕੇ. ਤੇ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਭੁੱਲਰ ਆਸਟ੍ਰੇਲੀਆ ਸੁਖਮਈ ਜੀਵਨ ਬਤੀਤ ਕਰ ਰਹੇ ਹਨ | ਮਾਤਾ ਸੁਖਦੀਪ ਕੌਰ ਲੋੜਵੰਦਾਂ ਦੇ ਮਦਦਗਾਰ, ਦਾਨੀ, ਦਿਆਲੂ ਤੇ ਧਾਰਮਿਕ ਰੁਚੀ ਦੇ ਮਾਲਕ ਸਨ | ਉਨ੍ਹਾਂ ਆਪਣੀ ਸੂਝਬੂਝ ਨਾਲ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਿਲਵਰਤਨ ਨਾਲ ਮਜ਼ਬੂਤ ਕੀਤਾ | ਪਿਛਲੇ ਦਿਨੀਂ 9 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਮਾਤਾ ਸੁਖਦੀਪ ਕੌਰ ਬਰਾੜ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 18 ਜੁਲਾਈ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਚੱਕ ਸ਼ੇਰੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ | -ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ