ਮਲੋਟ, 15 ਜੁਲਾਈ (ਅਜਮੇਰ ਸਿੰਘ ਬਰਾੜ)-ਉਪ-ਮੰਡਲ ਮੈਜਿਸਟਰੇਟ ਮਲੋਟ ਦੀ ਅਗਵਾਈ ਵਿਚ ਅੱਜ ਗੁਰਪ੍ਰੀਤ ਸਿੰਘ ਤਹਿਸੀਲਦਾਰ ਮਲੋਟ ਵਲੋਂ ਡਰੇਨਜ਼ ਵਿਭਾਗ ਦੇ ਐਸ.ਡੀ.ਓ ਸਰਬਜੀਤ ਸਿੰਘ ਅਤੇ ਅਕਸ਼ਿਤ ਫੁਟੇਲਾ ਜੂਨੀਅਰ ਇੰਜੀਨੀਅਰ ਨਾਲ ਪਿੰਡ ਪੱਕੀ ਟਿੱਬੀ, ਮਿੱਡਾ, ਬਾਂਮ ਅਤੇ ਈਨਾ ਖੇੜਾ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਮੀਂਹ ਨਾਲ ਕਿਸੇ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ | ਪਿੰਡ ਦੇ ਵਿਅਕਤੀਆਂ ਵਲੋਂ ਦੱਸਿਆ ਗਿਆ ਕਿ ਹੁਣ ਤੱਕ ਪਏ ਮੀਂਹ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ | ਜਿਸ ਵੀ ਸੇਮ ਨਾਲੇ ਦੀ ਸਫਾਈ ਬਾਕੀ ਸੀ ਉਸ ਬਾਰੇ ਡਰੇਨਜ਼ ਵਿਭਾਗ ਦੇ ਐਸ.ਡੀ.ਓ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ | ਜਿਸ ਪਿੰਡ ਦੇ ਛੱਪੜ ਤੇ ਸੇਮ ਨਾਲੇ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਕੰਮ ਨਹੀਂ ਕਰ ਰਹੇ ਸਨ | ਉਨ੍ਹਾਂੌ ਬਾਰੇ ਡਰੇਨਜ਼ ਵਿਭਾਗ ਦੇ ਐੱਸ.ਡੀ.ਓ ਅਤੇ ਬੀ.ਡੀ.ਪੀ.ਓ ਮਲੋਟ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ | ਤਹਿਸੀਲਦਾਰ ਵਲੋਂ ਹਾਜ਼ਰ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਤਹਿਸੀਲ ਦਫ਼ਤਰ ਮਲੋਟ ਵਿਖੇ ਹਰ ਸਮੇਂ ਕਰਮਚਾਰੀ ਫਲੱਡ ਡਿਊਟੀ ਲਈ ਫੋਨ 'ਤੇ ਮੌਜੂਦ ਰਹਿੰਦੇ ਹਨ | ਇਸ ਮੌਕੇ ਲਖਵੀਰ ਸਿੰਘ ਰੀਡਰ ਅਤੇ ਰਜਿੰਦਰ ਮੋਹਨ ਪਟਵਾਰੀ ਹਾਜ਼ਰ ਸਨ |