ਮਲੋਟ, 15 ਜੁਲਾਈ (ਨਿੱਜੀ ਪੱਤਰ ਪ੍ਰੇਰਕ)-ਮਲੋਟ ਵਿਖੇ ਬੀਤੇ ਕੱਲ੍ਹ ਅਤੇ ਅੱਜ ਵੀ ਦੁਪਹਿਰ ਤੋਂ ਬਾਅਦ ਪੈ ਰਹੇ ਮੀਂਹ ਕਰਕੇ ਮਲੋਟ ਦੀ ਮਹਾਂਵੀਰ ਨਗਰੀ ਵਿਚ ਇਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਦ ਕਿ ਆਪਣੇ ਪਿਤਾ ਕੋਲ ਰਹਿ ਰਹੀ ਧੀ ਤੇ ਉਸ ਦੀਆਂ ਦੋ ਲੜਕੀਆਂ ਵਾਲ ਵਾਲ ਬਚ ਗਈਆਂ | ਇਸੇ ਤਰ੍ਹਾਂ ਹੀ ਮਲੋਟ ਦੀ ਜੈਨ ਸਭਾ ਵਾਲੀ ਗਲੀ ਵਿਚ ਖਾਲੀ ਪਏ ਮਕਾਨ ਦਾ ਅਗਲਾ ਹਿੱਸਾ ਡਿੱਗ ਗਿਆ | ਮੀਂਹ ਪੈਂਦੇ ਵਿਚ ਕੋਈ ਵਿਅਕਤੀ ਬਾਹਰ ਨਹੀਂ ਸੀ ਜਿਸ ਕਰਕੇ ਨੁਕਸਾਨ ਹੋਣੋ ਬਚ ਗਿਆ | ਮਹਾਂਵੀਰ ਨਗਰੀ ਵਾਰਡ ਨੰਬਰ: 10 ਵਿਚ ਕਿਰਾਏ 'ਤੇ ਰਹਿ ਰਹੇ ਮਜ਼ਦੂਰ ਵਿਜੇ ਸ਼ੰਕਰ ਦੇ ਗੰਭੀਰ ਸੱਟਾਂ ਲੱਗੀਆਂ ਜਦ ਕਿ ਉਸਦੀ ਧੀ ਅਤੇ ਦੋ ਬੇਟੀਆਂ ਛੱਤ ਡਿੱਗਣ ਕਰਕੇ ਵਾਲ ਵਾਲ ਬਚ ਗਈਆਂ ਪਰ ਕਮਰੇ ਅੰਦਰ ਦਾ ਪਿਆ ਸਮਾਨ ਪੂਰੀ ਤਰ੍ਹਾਂ ਨਕਾਰਿਆ ਗਿਆ | ਅÏਰਤ ਨਿਸ਼ਾ ਨੇ ਦੱਸਿਆ ਕਿ ਆਪਣੇ ਪਿਤਾ ਕੋਲ ਆਪਣੇ ਬੱਚਿਆਂ ਸਮੇਤ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ ਅਤੇ ਬਾਰਸ਼ ਦੌਰਾਨ ਜਦੋਂ ਕਮਰੇ ਵਿਚ ਪਏ ਸੀ ਤਾਂ ਅਚਾਨਕ ਛੱਤ ਡਿੱਗਣ ਕਰਕੇ ਵਿਜੇ ਸ਼ੰਕਰ ਦੇ ਗੰਭੀਰ ਸੱਟਾਂ ਲੱਗੀਆਂ | ਅÏਰਤ ਨਿਸ਼ਾ ਨੇ ਪ੍ਰਸ਼ਾਸਨ ਤੋਂ ਆਰਥਿਕ ਮਦਦ ਅਤੇ ਰੋਟੀ ਪਾਣੀ ਰਾਸ਼ਨ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਕਮਰੇ ਵਿਚ ਪਿਆ ਸਮਾਨ ਇਕ ਵਾਰ ਨਸ਼ਟ ਹੋ ਗਿਆ ਹੈ |