24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਤਹਿਸੀਲਦਾਰ ਵਲੋਂ ਬਾਰਿਸ਼ ਦੇ ਮੱਦੇਨਜ਼ਰ ਪਿੰਡਾਂ ਦਾ ਦੌਰਾ

ਅਜੀਤ ਡੈਸਕ 16-07-2025
ਮਲੋਟ, 15 ਜੁਲਾਈ (ਪਾਟਿਲ)-ਉੱਪ ਮੰਡਲ ਮੈਜਿਸਟ੍ਰੇਟ ਮਲੋਟ ਦੀ ਅਗਵਾਈ ਵਿਚ ਗੁਰਪ੍ਰੀਤ ਸਿੰਘ ਤਹਿਸੀਲਦਾਰ ਵਲੋਂ ਡਰੇਨਜ਼ ਵਿਭਾਗ ਦੇ ਸਰਬਜੀਤ ਸਿੰਘ ਐੱਸ. ਡੀ. ਓ. ਤੇ ਅਕਸ਼ਿਤ ਫੁਟੇਲਾ ਜੂਨੀਅਰ ਇੰਜੀਨੀਅਰ ਨਾਲ ਪਿੰਡ ਪੱਕੀ ਟਿੱਬੀ, ਮਿੱਡਾ, ਬਾਂਮ ਤੇ ਈਨਾਖੇੜਾ ਦਾ ਦੌਰਾ ਕੀਤਾ ਗਿਆ ਅਤੇ ਪਿੰਡ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਮੀਂਹ ਨਾਲ ਕਿਸੇ ਕਿਸਮ ਦੇ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ | ਪਿੰਡ ਦੇ ਵਿਅਕਤੀਆਂ ਵਲੋਂ ਦੱਸਿਆ ਗਿਆ ਕਿ ਹੁਣ ਤੱਕ ਪਏ ਮੀਂਹ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ, ਜਿਸ ਵੀ ਸੇਮ ਨਾਲੇ ਦੀ ਸਫ਼ਾਈ ਬਾਕੀ ਸੀ, ਉਸ ਬਾਰੇ ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ | ਜਿਸ ਪਿੰਡ ਦੇ ਛੱਪੜ ਤੇ ਸੇਮ ਨਾਲੇ 'ਤੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਕੰਮ ਨਹੀਂ ਕਰ ਰਹੇ ਸਨ, ਉਨ੍ਹਾਂ ਬਾਰੇ ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਤੇ ਬੀ. ਡੀ. ਪੀ. ਓ. ਮਲੋਟ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ | ਤਹਿਸੀਲਦਾਰ ਵਲੋਂ ਹਾਜ਼ਰ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਤਹਿਸੀਲ ਦਫ਼ਤਰ ਮਲੋਟ ਵਿਖੇ ਹੈਲਪ ਲਾਇਨ ਨੰਬਰ ਹੈ, ਜੋ ਕਿ ਹਰ ਸਮੇਂ ਚਾਲੂ ਹਾਲਤ ਵਿਚ ਰਹਿੰਦਾ ਹੈ ਅਤੇ ਹਰ ਸਮੇਂ ਕਰਮਚਾਰੀ ਫਲੱਡ ਡਿਊਟੀ ਲਈ ਫ਼ੋਨ 'ਤੇ ਮੌਜੂਦ ਰਹਿੰਦੇ ਹਨ | ਫਲੱਡ ਸੰਬੰਧੀ ਕਿਸੇ ਵੀ ਸਮੱਸਿਆ ਲਈ ਉਕਤ ਨੰਬਰ 'ਤੇ ਜਾਣਕਾਰੀ ਦਿੱਤੀ ਜਾਵੇ | ਇਸ ਮੌਕੇ ਲਖਵੀਰ ਸਿੰਘ ਰੀਡਰ ਤੇ ਰਜਿੰਦਰ ਮੋਹਨ ਪਟਵਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੋ ਘਰਾਂ ਦੀਆਂ ਡਿੱਗੀਆਂ ਛੱਤਾਂ, ਇਕ ਜ਼ਖ਼ਮੀ ਅਗਲੀ ਖ਼ਬਰ ਹੁਸਨਰ ਮਾਈਨਰ 'ਚੋਂ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਦੇ ਕਿਸਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।