18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੋਦਾ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ

ਅਜੀਤ ਡੈਸਕ 02-06-2025
ਦੋਦਾ, 1 ਜੂਨ (ਰਵੀਪਾਲ)- ਦੋਦਾ ਵਿਖੇ ਦੁਕਾਨਦਾਰਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੀਪਾ ਸਬਜੀ ਵਾਲਾ ਦੀ ਸਟਾਲ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਜਾਣਕਾਰੀ ਅਨੁਸਾਰ ਅੱਜ ਇਸ ਛਬੀਲ ਦੀ ਸ਼ੁਰੂਆਤ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਪਿਛਲੇ ਸਾਲ ਦੀ ਤਰ੍ਹਾਂ ਦੁਕਾਨਦਾਰਾਂ ਨੇ ਬੱਸ ਅੱਡੇ 'ਤੇ ਜੋ ਵੀ ਬੱਸ ਰੁਕਦੀ ਸਭ ਨੂੰ ਅਤੇ ਜੀ.ਟੀ. ਰੋਡ ਦੇ ਲੰਮੇ ਟ੍ਰੈਫ਼ਿਕ ਵਾਲਿਆਂ ਨੂੰ ਠੰਢਾ-ਮਿੱਠਾ ਜਲ, ਜਲਜ਼ੀਰਾ ਅਤੇ ਚੌਲਾਂ ਦਾ ਲੰਗਰ ਛਕਾਇਆ ਗਿਆ | ਇਸ ਮੌਕੇ ਬਾਬਾ ਅਮਰ ਸਿੰਘ, ਸਰਪੰਚ ਭਾਗ ਸਿੰਘ ਸੂਬੇਦਾਰ, ਬੋਹੜ ਸਿੰਘ ਖ਼ਾਲਸਾ ਪੰਚ, ਜਗਮੋਹਨ ਸਿੰਘ ਪੰਚ, ਸਰਦੂਲ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਰੇਸ਼ਮ ਸਿੰਘ ਪੰਚ, ਜਗਰੂਪ ਸਿੰਘ ਖ਼ਾਲਸਾ ਆਸਾ ਬੁੱਟਰ, ਗੁਰਮੇਲ ਸਿੰਘ ਜੇ.ਈ., ਦੀਪਾ ਸਬਜ਼ੀ ਵਾਲਾ, ਚੰਨੀ ਸਟੂਡੀਓ, ਜੱਗਾ ਫਰੂਟਾਂ ਵਾਲਾ ਆਦਿ ਵੱਡੀ ਗਿਣਤੀ 'ਚ ਸੇਵਾਦਾਰ ਨੇ ਸਾਰਾ ਦਿਨ ਚੱਲੀ ਛਬੀਲ ਦੌਰਾਨ ਸੇਵਾ ਨਿਭਾਈ |
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਦਾ ਯੋਗਾ ਵੱਲ ਵਧ ਰਿਹੈ ਰੁਝਾਨ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਤਰਨਜੋਤ ਕੌਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।