06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਗਰ ਕੌਂਸਲ ਆਦਮਪੁਰ ਦੀ ਮੀਟਿੰਗ

ਅਜੀਤ ਡੈਸਕ 27-12-2025
ਆਦਮਪੁਰ, 26 ਦਸੰਬਰ (ਰਮਨ ਦਵੇਸਰ)-ਨਗਰ ਕੌਂਸਲ ਆਦਮਪੁਰ ਦੀ ਮੀਟਿੰਗ ਪ੍ਰਧਾਨ ਨਗਰ ਕੌਂਸਲ ਆਦਮਪੁਰ ਦਰਸ਼ਨ ਸਿੰਘ ਕਰਵਲ ਦੀ ਪ੍ਰਧਾਨਗੀ ਹੇਠ ਦਫਤਰ ਨਗਰ ਕੌਂਸਲ ਵਿਖੇ ਹੋਈ | ਮੀਟਿੰਗ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਨਵੀਂ ਹੋਈ ਵਾਰਡਬੰਦੀ ਦੇ ਖ਼ਿਲਾਫ ਬੋਲਦੇ ਹੋਏ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕੀਤੀ ਵਾਰਡਬੰਦੀ ਸੰਬੰਧੀ ਦਿੱਤੇ ਅੰਕੜੇ ਗਲਤ ਹਨ | ਪ੍ਰਧਾਨ ਦਰਸ਼ਨ ਕਰਵਲ ਨੇ ਕਿਹਾ ਕਿ 2011 ਦੇ ਵਿੱਚ ਆਦਮਪੁਰ ਦੀ ਜਨ ਗਨਣਾ 17693 ਦੱਸੀ ਗਈ ਸੀ ਜਿਸ ਦਾ ਨੋਟੀਫਿਕੇਸਨ 23-12-2019 ਨੂੰ ਹੋਇਆ ਸੀ | ਜਿਸ ਵਿੱਚ ਆਦਮਪੁਰ ਦੇ 13 ਵਾਰਡਾਂ 'ਚ 11,410 ਵੋਟਰ ਸ਼ਾਮਿਲ ਸਨ ਪਰ ਹੁਣ ਪ੍ਰਸ਼ਾਸਨ ਵਲੋਂ 2025 ਵਿੱਚ ਕੀਤੀ ਗਈ ਜਨਗਣਨਾ ਦੇ ਆਧਾਰ 'ਤੇ ਆਦਮਪੁਰ ਦੀ ਆਬਾਦੀ 13058 ਦਰਸਾਈ ਗਈ ਹੈ ਜੋ ਕਿ ਸਹੀ ਨਹੀਂ ਹੈ |
ਉਨ੍ਹਾਂ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ 15 ਵਾਰਡ ਬਣਨੇ ਚਾਹੀਦੇ ਹਨ | ਪੰਜ ਸਾਲਾਂ ਵਿੱਚ ਆਦਮਪੁਰ ਦੀ ਆਬਾਦੀ ਵਧਣੀ ਚਾਹੀਦੀ ਸੀ ਨਾ ਕਿ ਘਟਣੀ | ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਇਹ ਵਾਰਡਬੰਦੀ ਜਨਗਣਨਾ ਦੇ ਆਧਾਰ 'ਤੇ ਨਹੀਂ ਕੀਤੀ ਗਈ | ਜਦ ਕਿ ਇਹ ਵੋਟਰ ਲਿਸਟਾਂ ਦੇ ਆਧਾਰ 'ਤੇ ਹੀ ਅੰਕੜੇ ਪੇਸ਼ ਕੀਤੇ ਗਏ ਹਨ ਜੋ ਕਿ ਸਰਾਸਰ ਗਲਤ ਹੈ, ਇਸ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਇਸ ਸੰਬੰਧੀ ਅਸੀਂ ਹਾਈ ਕੋਟ ਵੀ ਜਾਵਗੇ |
ਇਸ ਮੌਕੇ ਸੁਸ਼ਮਾ ਰਾਣੀ, ਸੁਖਵਿੰਦਰ ਕੌਰ, ਸੁਰਿੰਦਰ ਸਿੱਧੂ, ਵੀਨਾ ਚੋਡਾ, ਹਰਜਿੰਦਰ ਸਿੰਘ ਕਰਵਲ, ਰਜਿੰਦਰ ਕੌਰ, ਭੁਪਿੰਦਰ ਸਿੰਘ ਭਿੰਦਾ, ਕੰਨੂ ਬਾਂਸਲ, ਜੋਗਿੰਦਰ ਪਾਲ, ਬਿਕਰਮ ਬੱਧਣ (ਸਾਰੇ ਕੌਂਸਲਰ) ਹਾਜ਼ਰ ਸਨ |
ਪਿਛਲੀ ਖ਼ਬਰ ਪਾਕਿ 'ਚ ਅੱਤਵਾਦੀ ਸੰਗਠਨ ਟੀ.ਟੀ.ਪੀ. ਬਣਾਏਗਾ ਆਪਣੀ ਹਵਾਈ ਫ਼ੌਜ ਅਗਲੀ ਖ਼ਬਰ ਲੋਹੀਆਂ 'ਚ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਗਮ ਕਮੇਟੀ ਵਲੋੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਸਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।