07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬੀ. ਐਸ. ਐਨ. ਐਲ. ਪੈਨਸ਼ਨਰਾਂ ਨੇ ਕਈ ਮੁੱਦਿਆਂ 'ਤੇ ਕੀਤੀ ਚਰਚਾ

ਅਜੀਤ ਡੈਸਕ 27-12-2025
ਜਲੰਧਰ, 26 ਦਸੰਬਰ (ਸ਼ਿਵ)-ਬੀ. ਐਸ. ਐਨ. ਐਲ. ਦੇ ਪੈਨਸ਼ਨਰਾਂ ਦੀ ਜਲੰਧਰ ਸ਼ਾਖਾ ਦੀ ਦੋ-ਮਾਸਿਕ ਜਨਰਲ ਬਾਡੀ ਮੀਟਿੰਗ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਆਪਣੀਆਂ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ | ਆਗੂਆਂ ਦਾ ਕਹਿਣਾ ਸੀ ਕਿ ਮੁੱਖ ਮੁੱਦਾ 10 ਜਨਵਰੀ 2019 ਤੋਂ ਪੈਨਸ਼ਨ ਦੀ ਸੋਧ ਸੀ | 1 ਜਨਵਰੀ 2017 (7ਵਾਂ ਤਨਖਾਹ ਕਮਿਸ਼ਨ) ਸਰਕਾਰ ਇਸ ਮੁੱਦੇ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਦੇਰੀ ਕਰ ਰਹੀ ਸੀ ਪਰ ਹੁਣ 20 ਸਤੰਬਰ 2023 ਨੂੰ ਕੇਂਦਰੀ ਪ੍ਰਸ਼ਾਸਕੀ ਟਿ੍ਬਿਊਨਲ ਦਿੱਲੀ ਨੇ ਆਪਣਾ ਫੈਸਲਾ ਦਿੱਤਾ ਹੈ ਕਿ ਬੀ. ਐਸ. ਐਨ. ਐਲ. ਪੈਨਸ਼ਨਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਪੈਨਸ਼ਨ ਦੀ ਸੋਧ ਦੇ ਹੱਕਦਾਰ ਹਨ, ਪੰਜ ਮਹੀਨਿਆਂ ਬਾਅਦ ਵੀ ਵਿਭਾਗ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜਦੋਂ ਕਿ ਅਦਾਲਤ ਨੇ ਫੈਸਲੇ ਨੂੰ ਲਾਗੂ ਕਰਨ ਲਈ 10 ਹਫ਼ਤਿਆਂ ਦਾ ਸਮਾਂ ਦਿੱਤਾ ਸੀ | ਮੀਟਿੰਗ ਵਿੱਚ ਹੋਰ ਵੀ ਮੁੱਦਿਆਂ ਤੇ ਚਰਚਾ ਕੀਤੀ ਗਈ | ਇਸ ਮੌਕੇ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਕੇ.ਐਲ. ਸ਼ਰਮਾ, ਆਰ.ਸੀ. ਭੱਟੀ, ਮੀਤ ਪ੍ਰਧਾਨ ਤਿਲਕ ਰਾਜ ਸ਼ਰਮਾ, ਪ੍ਰਕਾਸ਼ ਵਿੱਜ, ਮੋਹਨ ਸਿੰਘ, ਸ਼ਿਸ਼ੂਪਾਲ ਭਨੋਟ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਜੇ. ਪੀ. ਐਮ. ਓ. ਵਲੋਂ 28 ਨੂੰ ਰੇਲਵੇ ਸਟੇਸ਼ਨ ਦੇ ਸਾਹਮਣੇ ਕਨਵੈਨਸ਼ਨ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸ਼ਹੀਦ ਊਧਮ ਸਿੰਘ ਤੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।