07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸ਼ਹੀਦ ਊਧਮ ਸਿੰਘ ਤੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਜਿੰਦਰ ਬੇਰੀ, ਡਾ. ਨਵਜੋਤ ਸਿੰਘ ਦਾਹੀਆ, ਸੁਰਿੰਦਰ ਕੌਰ, ਡਾ. ਜਸਲੀਨ ਸੇਠੀ ਤੇ ਰਵਿੰਦਰ ਸਿੰਘ ਲਾਡੀ ਆਦਿ | ਨਾਲ ਡਾ. ਮਨਮੋਹਨ ਸਿੰਘ ਸ਼ਰਧਾਂਜਲੀ ਭੇਟ ਕਰਦੇ ਹੋਏ ਰਜਿੰਦਰ ਬੇਰੀ, ਰਵਿੰਦਰ ਸਿੰਘ ਲਾਡੀ ਤੇ ਹੋਰ ਆਗੂ | ਅਜੀਤ ਤਸਵੀਰਾਂ <br/> 27-12-2025
ਜਲੰਧਰ, 26 ਦਸੰਬਰ (ਜਸਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਡਾ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਪਹਿਲੀ ਬਰਸੀ ਦੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਹੈ ਤੇ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸੇ ਤਰ੍ਹਾਂ ਉਨ੍ਹਾਂ ਸਵਰਗੀ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਵੀ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਗਿਆ | ਇਸ ਮੌਕੇ ਜਲੰਧਰ ਵੈਸਟ ਤੋ ਹਲਕਾ ਇੰਚਾਰਜ ਸੁਰਿੰਦਰ ਕੌਰ, ਡਾ. ਨਵਜੋਤ ਦਾਹੀਆ ਹਲਕਾ ਇੰਚਾਰਜ ਨਕੋਦਰ, ਪਵਨ ਕੁਮਾਰ, ਡਾ. ਜਸਲੀਨ ਸੇਠੀ, ਵਿਪਨ ਕੁਮਾਰ, ਰਵਿੰਦਰ ਸਿੰਘ ਲਾਡੀ, ਜਗਦੀਪ ਸੋਨੂੰ ਸੰਧਰ, ਅਸ਼ਵਨੀ ਜੰਗਰਾਲ, ਸੁਦੇਸ਼ ਭਗਤ, ਸੰਜੀਵ ਦੁਆ, ਅਰੁਣ ਰਤਨ, ਰਸ਼ਪਾਲ ਜੱਖੂ, ਯਸ਼ਪਾਲ ਸਫਰੀ, ਬ੍ਰਹਮ ਦੇਵ ਸਹੋਤਾ, ਸਤਪਾਲ ਮਿੱਕਾ, ਵਿੱਕੀ ਆਬਾਦਪੁਰਾ, ਟੋਨੂੰ ਜਿੰਦਲ, ਅਨਿਲ ਕੁਮਾਰ, ਕੀਮਤੀ ਸੈਣੀ, ਯਸ਼ ਪਾਲ, ਰਮੇਸ਼, ਵਰਿੰਦਰ ਕੁਮਾਰ, ਮਨੀਸ਼ ਪਾਹਵਾ, ਅਸ਼ੋਕ ਖੰਨਾ, ਭਾਰਤ ਭੂਸ਼ਣ, ਆਲਮ ਚੁਗਿੱਟੀ, ਕਰਨ ਸੁਮਨ ਮੌਜੂਦ ਸਨ |
ਪਿਛਲੀ ਖ਼ਬਰ ਬੀ. ਐਸ. ਐਨ. ਐਲ. ਪੈਨਸ਼ਨਰਾਂ ਨੇ ਕਈ ਮੁੱਦਿਆਂ 'ਤੇ ਕੀਤੀ ਚਰਚਾ ਅਗਲੀ ਖ਼ਬਰ ਰਾਜਵਿੰਦਰ ਥਿਆੜਾ ਵਲੋਂ ਵੱਖ-ਵੱਖ ਪਿੰਡਾਂ ਦੀਆਂ ਗਰਾਊਾਡਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।