07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੌਂਸਲਰ ਗੁਲਾਟੀ ਵਲੋਂ ਨਵੀਂ ਸੜਕ ਦਾ ਉਦਘਾਟਨ

ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਸ਼ਿਵ)-ਵਾਰਡ ਨੰਬਰ 70 ਦੇ ਆਪ ਦੇ ਕੌਂਸਲਰ ਜਤਿਨ ਗੁਲਾਟੀ ਨੇ ਅੱਜ ਮੇਅਰ ਵਿਨੀਤ ਧੀਰ ਅਤੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਪ੍ਰਧਾਨਗੀ ਹੇਠ ਪੁਰਾਣੀ ਸਬਜ਼ੀ ਮੰਡੀ ਦੇ ਅੰਦਰ ਬਾਬਾ ਬਾਲਕ ਨਾਥ ਮੰਦਰ ਦੇ ਬਾਹਰ ਇੱਕ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਪ੍ਰਧਾਨ ਸੁਰਿੰਦਰ ਬਿੱਲਾ, ਮਨੀਸ਼, ਇਮਰਾਨ, ਸੁਮਿਤ ਅਤੇ ਸੋਬੀ ਨੇ ਕੌਂਸਲਰ ਗੁਲਾਟੀ ਦਾ ਹਾਰ ਪਾ ਕੇ ਸਵਾਗਤ ਕੀਤਾ | ਕੌਂਸਲਰ ਗੁਲਾਟੀ ਨੇ ਕਿਹਾ ਕਿ ਉਹ 9 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇਸ ਸੜਕ ਦਾ ਸਾਰਾ ਕੰਮ ਆਪਣੀ ਨਿਗਰਾਨੀ ਹੇਠ ਪੂਰਾ ਕਰਵਾਉਣਗੇ | ਇਸ ਮੌਕੇ ਟੀਟੂ, ਮਾਈਕ ਖੋਸਲਾ, ਵਿਸ਼ੂ, ਰਾਹੁਲ, ਮਨੂ, ਫੈਂਸੀ, ਅਰਵਿੰਦ, ਮਿੰਟੂ, ਵਿਕਾਸ, ਭਾਈ ਹਰਪ੍ਰੀਤ ਸਿੰਘ, ਹਰਸ਼ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਪਰਚੂਨ ਦੁਕਾਨਦਾਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ 'ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਾਣੀ ਸੀਵਰੇਜ ਦੇ ਨਵੇਂ ਕੁਨੈਕਸ਼ਨ ਰੈਗੂਲਰ ਕਰਨ ਦੀ ਮੁਹਿੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।