08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਟੇਲ ਹਸਪਤਾਲ ਦੀ 'ਡਿਜੀਟਲ ਹੈਲਥਕੇਅਰ' ਵਿਚ ਮਹੱਤਵਪੂਰਨ ਪ੍ਰਾਪਤੀ

ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ ਨੇ 'ਡਿਜੀਟਲ ਹੈਲਥਕੇਅਰ' 'ਚ ਮਹੱਤਵਪੂਰਨ ਪ੍ਰਾਪਤੀ ਕਰਦੇ ਹੋਏ ਐੱਨ. ਏ. ਬੀ. ਐੱਚ. ਐਕ੍ਰੀਡੇਸ਼ਨ–ਪਲੈਟੀਨਮ ਸਟੈਂਡਰਡ ਹਾਸਿਲ ਕੀਤਾ ਹੈ | ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸਵਪਨ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟੇਲ ਹਸਪਤਾਲ ਲਈ ਇਹ ਬਹੁਤ ਮਾਣ ਦੀ ਗੱਲ ਹੈ, ਕਿ ਹਸਪਤਾਲ ਨੇ ਡਿਜੀਟਲ ਐੱਨ. ਏ. ਬੀ. ਐੱਚ. ਐਕ੍ਰੀਡੇਸ਼ਨ–ਪਲੈਟੀਨਮ ਸਟੈਂਡਰਡ ਹਾਸਿਲ ਕੀਤਾ ਹੈ | ਡਾ. ਸੂਦ ਨੇ ਕਿਹਾ ਕਿ ਇਹ ਸਨਮਾਨ ਹਸਪਤਾਲ ਦੀਆਂ ਅਧੁਨਿਕ ਡਿਜੀਟਲ ਪ੍ਰਣਾਲੀਆਂ, ਪੇਪਰਲੈੱਸ ਪ੍ਰਕਿਰਿਆਵਾਂ, ਮਰੀਜ਼ ਸੁਰੱਖਿਆ ਅਤੇ ਗੁਣਵੱਤਾਪੂਰਨ ਇਲਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਡਿਜੀਟਲ ਐੱਨ.ਏ.ਬੀ.ਐੱਚ. ਐਕ੍ਰੀਡੇਸ਼ਨ ਸਿਰਫ਼ ਇਕ ਉਪਲਬਧੀ ਨਹੀਂ, ਸਗੋਂ ਸਿਸਟਮਾਂ ਅਤੇ ਮਰੀਜ਼ਾਂ ਦੇ ਨਤੀਜਿਆਂ ਨੂੰ ਲਗਾਤਾਰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਵੀ ਹੈ | ਡਾ. ਸੀਮਾ ਸੂਦ ਨੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਪ੍ਰਸ਼ਾਸਨਿਕ ਟੀਮ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਡਿਜੀਟਲ ਪ੍ਰਕਿਰਿਆਵਾਂ ਨੂੰ ਅਪਣਾਉਣ ਨਾਲ ਮਰੀਜ਼ਾਂ ਦਾ ਭਰੋਸਾ ਵਧਦਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਸਿਹਤ ਸੇਵਾਵਾਂ ਦਾ ਤਜੁਰਬਾ ਮਿਲਦਾ ਹੈ, ਜੋ ਹਸਪਤਾਲ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਸਮਰੱਥ ਕਰਦਾ ਹੈ | ਇਸ ਮੌਕੇ ਹਸਪਤਾਲ ਦੀ ਕੁਆਲਿਟੀ ਹੈੱਡ ਡਾ. ਜੋਤੀ ਨੇ ਡਿਜੀਟਲ ਐੱਨ. ਏ. ਬੀ. ਐੱਚ. ਮਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਜੀਟਲ ਡਾਕੂਮੈਂਟੇਸ਼ਨ, ਪੇਪਰਲੈੱਸ ਕੰਮਕਾਜ, ਮਿਆਰੀ ਪ੍ਰੋਟੋਕੋਲ, ਮਰੀਜ਼ ਸੁਰੱਖਿਆ ਗੁਣਵੱਤਾ ਸੂਚਕਾਂ ਅਤੇ ਐੱਨ. ਏ. ਬੀ. ਐੱਚ. ਡਿਜੀਟਲ ਗਾਈਡਲਾਈਨਾਂ ਦੀ ਪਾਲਣਾ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਅਤੇ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਨਾਰਥ ਜ਼ੋਨ ਸਾਫਟ ਟੈਨਿਸ 'ਚੋਂ ਪੰਜਾਬ ਨੇ ਤੀਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਗੁਰਦੁਆਰਾ ਮਾਡਲ ਟਾਊਨ ਵਿਖੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।