08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕ੍ਰਿਸਮਸ ਦੇ ਤਿਉਹਾਰ ਮੌਕੇ ਗਿਰਜਾਘਰਾਂ 'ਚ ਭਾਰੀ ਰੌਣਕਾਂ

ਅਜੀਤ ਡੈਸਕ 26-12-2025
ਜਲੰਧਰ, 25 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕ੍ਰਿਸਮਸ ਦਾ ਤਿਉਹਾਰ ਜਲੰਧਰ ਦੇ ਵੱਖ-ਵੱਖ ਚਰਚਾਂ 'ਚ ਮਨਾਇਆ ਗਿਆ | ਜਲੰਧਰ ਸਿਲਵ ਲਾਈਨ ਵਿਖੇ ਸਥਿਤ ਸੈਕਰਡ ਹਾਰਟ ਚਰਚ ਜਲੰਧਰ ਵਿਖੇ ਬਿਸ਼ਪ ਜੋਂਸ ਸਬੈਸਟੀਅਨ, ਫਾਦਰ ਐਥਨੀ ਤੁਰਤੀ, ਫਾਦਰ ਡੇਵਿਸ ਦੀ ਅਗਵਾਈ 'ਚ ਮਨਾਇਆ ਗਿਆ | ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਪ੍ਰ੍ਰਾਰਥਨਾ ਸਭਾ 'ਚ ਭਾਗ ਲਿਆ | ਇਸ ਮੌਕੇ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕਿ੍ਸਚੀਅਨ ਭਾਈਚਾਰੇ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਸਮਾਗਮ ਦੌਰਾਨ ਬਿਸ਼ਪ ਸਬੈਸਟੀਅਨ ਨੇ ਸਰਬੱਤ ਦੇ ਭਲੇ ਲਈ ਪ੍ਰਭੂ ਯਿਸੂ ਮਸੀਹ ਦੇ ਚਰਨਾਂ 'ਚ ਪ੍ਰਰਥਨਾ ਕੀਤੀ | ਇਸ ਮੌਕੇ ਦਿਨ ਅਤੇ ਰਾਤ ਨੂੰ ਹਜ਼ਾਰਾਂ ਲੋਕਾਂ ਨੇ ਚਰਚ 'ਚ ਹਾਜ਼ਰੀ ਭਰ ਕੇ ਅਤੇ ਮੋਮਬੱਤੀਆਂ ਜਗਾ ਕੇ ਆਪਣੀ ਸ਼ਰਧਾ ਦਾ ਇਜਹਾਰ ਭੇਟ ਕੀਤਾ | ਇਸ ਮੌਕੇ ਉੱਤੇ ਫਾਦਰ ਡੇਵਿਸ, ਫਾਦਰ ਐਂਥਨੀ ਤੁਰਤੀ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਾਰੀ ਸੰਗਤ ਨੂੰ ਆਸ਼ੀਰਵਾਦ ਦੇ ਕੇ ਵਧਾਈਆ ਦਿੱਤੀਆਂ |
ਪਿਛਲੀ ਖ਼ਬਰ ਐਮ. ਐਸ. ਐਮ. ਈ. ਦੀ ਟੀਮ ਵਲੋਂ ਫੋਕਲ ਪੁਆਇੰਟ ਦਾ ਦੌਰਾ, ਸੜਕਾਂ ਅਤੇ ਹੋਰ ਕੰਮਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਕਰਾਟੇ ਟੂਰਨਾਮੈਂਟ 'ਚ ਸਰਕਾਰੀ ਸਕੂਲ ਲੁਹਾਰਾਂ ਦੀਆਂ ਵਿਦਿਆਰਥਣਾਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।