24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਤੀਸਰੇ ਦਿਨ ਸੀਨੀਅਰ ਵਰਗ ਦੇ ਕਲਾਕਾਰਾਂ ਨੇ ਬੰਨਿ੍ਹਆ ਰੰਗ

ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਹਰਵਿੰਦਰ ਸਿੰਘ ਫੁੱਲ)-150ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਤੋਂ ਪਹਿਲਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ ਕਰਵਾਈ ਜਾ ਰਹੀ ਸੰਗੀਤ ਪ੍ਰਤੀਯੋਗਤਾ ਦੇ ਅੱਜ ਤੀਸਰੇ ਦਿਨ ਸਮੁੱਚਾ ਮਾਹÏਲ ਸ਼ਾਸਤਰੀ ਸੰਗੀਤ ਦੀਆਂ ਧੁਨਾਂ ਨਾਲ ਗੂੰਜ ਉੱਠਿਆ¢
ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਦੇ ਸ੍ਰੀ ਰਾਮ ਹਾਲ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਸੰਗੀਤ ਮੁਕਾਬਲਿਆਂ ਦੇ ਤੀਜੇ ਦਿਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਹਰਿਵੱਲਭ ਵੰਦਨਾ ਦੀ ਪੇਸ਼ਕਾਰੀ ਨਾਲ ਹੋਈ | ਉਪਰੰਤ ਸ਼ੁਰੂ ਹੋਏ ਨਾਨ ਪ੍ਰੀਕਸ਼ਨ ਮੁਕਾਬਲਿਆਂ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕਰ ਕੇ ਹਾਜ਼ਰੀਨ ਤੋਂ ਖ਼ੂਬ ਵਾਹ ਵਾਹ ਬਟੋਰੀ | ਅੰਤ 'ਚ ਜੱਜਾਂ ਵਲ਼ੋਂ ਐਲਾਨ ਕੀਤੇ ਗਈ ਨਤੀਜਿਆਂ 'ਚ ਕੁਰੂਕਸ਼ੇਤਰ ਦੇ ਤਿ੍ਦੇਵ ਕੌਸ਼ਿਕ ਨੇ ਹਰਮੋਨੀਅਮ 'ਤੇ ਰਾਗ ਕਿਵਾਨੀ ਪੇਸ਼ ਕਰ ਕੇ ਪਹਿਲਾ, ਕਬੀਰਧਾਮ ਛੱਤੀਸਗੜ੍ਹ ਦੀ ਸੁਸ਼ਮੀਤ ਕੌਰ ਸਲੂਜਾ ਨੇ ਦਿਲਰੂਬਾ 'ਤੇ ਰਾਗ ਯਮਨ ਪੇਸ਼ ਕਰ ਕੇ ਦੂਸਰਾ ਅਤੇ ਨਾਰਨੋਲ ਮਹਿੰਦਰਗੜ੍ਹ ਹਰਿਆਣਾ ਹਿਮਾਂਸ਼ੂ ਜੰਗੀਰ ਨੇ ਹਰਮੋਨੀਅਮ 'ਤੇ ਰਾਗ ਬਾਗੇਸ਼ਰੀ ਪੇਸ਼ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ | ਜੇਤੂਆਂ ਨੂੰ ਮਹਾਂ ਸਭਾ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਹਾਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ, ਡਾਇਰੈਕਟਰ ਇੰਜ. ਐਸ.ਐੱਸ. ਅਜੀਮਲ, ਡਾ. ਅਰੁਣ ਮਿਸ਼ਰਾ, ਸੰਗਤ ਰਾਮ, ਰਮੇਸ਼ ਮੋਦਗਿਲ, ਡਾ. ਕੁਲਵਿੰਦਰਦੀਪ ਕੌਰ, ਵਿਮਲਜੀਤ ਕÏਰ, ਮਦਨ ਰਾਣਾ, ਨਿਤਿਨ ਕਪੂਰ, ਮਨਜੀਤ ਸਿੰਘ ਤੇ ਮਹਾਂਸਭਾ ਦੇ ਹੋਰ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ¢
25 ਦਸੰਬਰ ਨੂੰ ਸੰਗੀਤ ਮੁਕਾਬਲਿਆਂ ਦੇ ਆਖ਼ਰੀ ਦਿਨ (ਇੰਸਟਰੂਮੈਂਟਲ) ਪ੍ਰੀਕਸ਼ਨ ਮੁਕਾਬਲੇ ਕਰਵਾਏ ਜਾਣਗੇ | 26 ਦਸੰਬਰ ਨੂੰ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸ਼ੁਰੂ ਹੋਵੇਗਾ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ |
ਪਿਛਲੀ ਖ਼ਬਰ ਮਨਰੇਗਾ ਦੇ ਖ਼ਾਤਮੇ ਨਾਲ ਗੁਰਬਤ ਦਾ ਪਸਾਰਾ ਹੋਰ ਵਧੇਗਾ-ਪਾਸਲਾ ਅਗਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵਲੋਂ ਬੇਆਬਾਦ ਤੇ ਅਣਵਰਤੀਆਂ ਥਾਵਾਂ ਦਾ ਢੁੱਕਵਾਂ ਰੱਖ-ਰਖਾਅ ਯਕੀਨੀ ਬਣਾਉਣ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।