24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਾਗਰਿਕ ਸੇਵਾਵਾਂ ਸੰਬੰਧੀ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ 'ਚ ਜ਼ਿਲ੍ਹਾ ਮੋਹਰੀ

ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਚੰਦੀਪ ਭੱਲਾ)-ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਨਾਗਰਿਕ ਸੇਵਾਵਾਂ ਸੰਬੰਧੀ ਸਭ ਤੋਂ ਵੱਧ ਅਰਜ਼ੀਆਂ ਦਾ ਸੁਚਾਰੂ ਢੰਗ ਨਾਲ ਨਿਪਟਾਰਾ ਕਰਕੇ ਜ਼ਿਲ੍ਹਾ ਜਲੰਧਰ ਨੇ ਈ-ਗਵਰਨੈਂਸ ਸੇਵਾ ਨਿਪਟਾਰੇ 'ਚ ਪੰਜਾਬ 'ਚ ਮੋਹਰੀ ਸਥਾਨ ਹਾਸਿਲ ਕੀਤਾ ਹੈ¢ ਇਹ ਪ੍ਰਾਪਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ ਸੇਵਾਵਾਂ ਦੀ ਸਮਾਂਬੱਧ ਸਪੁਰਦਗੀ 'ਤੇ ਨਿਰੰਤਰ ਤਵੱਜੋ ਨੂੰ ਦਰਸਾਉਂਦੀ ਹੈ ¢ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਾ. ਸੁਮਿਤਾ ਅਬਰੋਲ, ਲੋਕਲ ਰਜਿਸਟਰਾਰ (ਜਨਮ ਅਤੇ ਮੌਤ), ਨਗਰ ਨਿਗਮ ਜਲੰਧਰ ਅਤੇ ਡਾ. ਜੋਤੀ ਫੁਲੇਕਾ, ਸਹਾਇਕ ਜ਼ਿਲ੍ਹਾ ਰਜਿਸਟਰਾਰ (ਏ.ਡੀ.ਆਰ.), ਸਿਵਲ ਸਰਜਨ ਦਫ਼ਤਰ, ਜਲੰਧਰ ਨੂੰ ਇਸ ਪ੍ਰਾਪਤੀ ਵਿਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸਨਮਾਨਿਤ ਕੀਤਾ ¢ ਇਨ੍ਹਾਂ ਦੇ ਸੁਹਿਰਦ ਯਤਨਾਂ ਨੇ ਜਲੰਧਰ ਨੂੰ ਸੂਬੇ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲਿ੍ਹਆਂ 'ਚ ਸ਼ਾਮਿਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ ¢ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਅਧਿਕਾਰੀਆਂ ਨੇ ਫ਼ੌਰੀ ਅਤੇ ਨਾਗਰਿਕ-ਕੇਂਦਰਿਤ ਸੇਵਾ ਪ੍ਰਦਾਨ ਕਰਨ ਵਿਚ ਮਿਸਾਲ ਕਾਇਮ ਕਰਦਿਆਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨਾਲ ਸੰਬੰਧਿਤ 97 ਫ਼ੀਸਦੀ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਸਫਲਤਾਪੂਰਵਕ ਕੀਤਾਵ¢ ਡਾ. ਅਗਰਵਾਲ ਨੇ ਜ਼ਿਲ੍ਹੇ ਭਰ ਦੇ ਵੱਖ-ਵੱਖ ਸੇਵਾ ਕੇਂਦਰਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਤੇ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਅਰਜ਼ੀਆਂ ਦੀ ਨਿਰਵਿਘਨ ਪ੍ਰੋਸੈਸਿੰਗ ਨੂੰ ਯਕੀਨੀ ਬਣਾਉਣ ਅਤੇ ਜਨਤਾ ਨੂੰ ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ¢ ਡਿਪਟੀ ਕਮਿਸ਼ਨਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਮੂਹਿਕ ਯਤਨਾਂ ਨਾਲ ਜ਼ਿਲ੍ਹਾ ਆਉਣ ਵਾਲੇ ਸਮੇਂ ਵਿਚ ਵੀ ਸੂਬੇ ਵਿਚ ਆਪਣੀ ਮੋਹਰੀ ਪੁਜ਼ੀਸ਼ਨ ਨੂੰ ਕਾਇਮ ਰੱਖੇਗਾ¢
ਪਿਛਲੀ ਖ਼ਬਰ ਅਦਾਲਤੀ ਹੁਕਮਾਂ 'ਤੇ ਪੁਲਿਸ ਵਲੋਂ 4 ਡਾਕਟਰਾਂ ਅਤੇ 1 ਸੀ.ਏ. ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਸੂਬੇ ਭਰ ਵਿਚ ਦਰੱਖ਼ਤ ਕੱਟਣ 'ਤੇ ਰੋਕ ਲੱਗਣ ਨਾਲ ਜਲੰਧਰ ਦੇ ਵਾਤਾਵਰਨ ਪੇ੍ਰਮੀਆਂ ਨੂੰ ਵੀ ਮਿਲੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।