23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੇਰੀ ਦੀ ਅਗਵਾਈ ਹੇਠ ਖੇਤਰ ਵਾਸੀਆਂ ਨੇ ਲੱਧੇਵਾਲੀ ਫਲਾਈ ਓਵਰ 'ਤੇ ਕੱਢਿਆ ਮੋਮਬੱਤੀ ਮਾਰਚ

ਅਜੀਤ ਡੈਸਕ 25-12-2025
—ਮਾਮਲਾ ਕਈ ਮਹੀਨਿਆਂ ਤੋਂ ਬੰਦ ਪਈਆਂ ਸਟ੍ਰੀਟ ਲਾਈਟਾਂ ਦਾ—

ਜਲੰਧਰ ਛਾਉਣੀ, 24 ਦਸੰਬਰ (ਪਵਨ ਖਰਬੰਦਾ)-ਲੱਧੇਵਾਲੀ ਫਲਾਈਓਵਰ 'ਤੇ ਜੋ ਲਾਈਟਾਂ ਲਗਭਗ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਹਨ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਸ ਨੰੂ ਜਗਾਉਣ ਲਈ ਆਲੇ-ਦੁਆਲੇ ਮੁਹੱਲੇ ਅਤੇ ਕਾਲੋਨੀ ਦੇ ਲੋਕਾਂ ਵਲੋਂ ਅੱਜ ਮੇਅਰ ਸਾਹਿਬ ਨੂੰ ਜਗਾਉਣ ਲਈ ਮੋਮਬਤੀਆਂ ਜਗਾਈਆਂ ਗਈਆਂ ¢ ਇਸ ਮÏਕੇ ਰਾਜਿੰਦਰ ਬੇਰੀ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਕਰਵਾਏ ਗਏ ਕੰਮਾਂ ਦੀ ਦੇਖ ਭਾਲ ਕਰਨ ਵਿਚ ਹੀ ਫ਼ੇਲ੍ਹ ਹੋ ਚੁੱਕੀ ਹੈ ¢ ਲੱਧੇਵਾਲੀ ਫਲਾਈਓਵਰ ਦੀਆਂ ਲਾਈਟਾਂ ਜੋ ਕਿ ਪਿਛਲੇ ਲਗਭਗ ਕਈ ਮਹੀਨਿਆਂ ਤੋ ਬੰਦ ਪਈਆਂ ਹਨ, ਕੋਈ ਇਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ ਹੈ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ¢ ਲੋਕ ਇਨ੍ਹਾਂ ਕੋਲੋਂ ਨਵੇਂ ਕੰਮ ਦੀ ਤਾਂ ਕਿ ਉਮੀਦ ਕਰਨਗੇ ਇਨ੍ਹਾਂ ਕੋਲੋਂ ਕੀਤੇ ਹੋਏ ਕੰਮਾਂ ਨੂੰ ਹੀ ਨਹੀਂ ਸੰਭਾਲ ਹੋ ਰਿਹਾ ¢ ਪਿਛਲੇ ਦਿਨੀਂ ਜੋ ਇਸ ਫਲਾਈਓਵਰ ਤੋਂ ਪੱਥਰ ਹਟਾਏ ਗਏ ਹਨ, ਇਸ ਕੰਮ ਸੰਬੰਧੀ ਵੀ ਅੱਜ ਹਾਜ਼ਰ ਸਾਰੇ ਵਿਅਕਤੀਆਂ ਨੇ ਉਸ ਕੰਮ ਦੀ ਪੁਰਜ਼ੋਰ ਸ਼ਲਾਘਾ ਕੀਤੀ ¢ ਰਜਿੰਦਰ ਬੇਰੀ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਜਲਦ ਇਹ ਤਾਰ ਵਾਲਾ ਅਤੇ ਲਾਈਟਾਂ ਵਾਲਾ ਮਸਲਾ ਹੱਲ ਨਾ ਕਰਵਾਇਆ ਤਾਂ ਇਸ ਕੰਮ ਸੰਬੰਧੀ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ¢ ਇਸ ਮÏਕੇ ਰਣਜੀਤ ਸਿੰਘ ਮਾਰਕੀਟ ਕਮੇਟੀ ਪ੍ਰਧਾਨ, ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ ਪ੍ਰਧਾਨ ਗੁਲਮਰਗ ਐਵੀਨਿਊ, ਗੁਰਮੀਤ ਚੰਦ ਦੁੱਗਲ ਕੋਟ ਰਾਮ ਦਾਸ, ਜਤਿੰਦਰ ਜੋਨੀ ਕੋਟ ਰਾਮ ਦਾਸ, ਹਰਪ੍ਰੀਤ ਹੈਪੀ ਪਟੇਲ ਨਗਰ , ਸੁਖਵਿੰਦਰ ਸੁੱਚੀ ਪਿੰਡ, ਤਿਲਕ ਰਾਜ ਪਿੰਡ ਚੋਹਕਾਂ , ਅਸ਼ਵਨੀ ਸ਼ਰਮਾ ਕਰੋਲ ਬਾਗ਼, ਕਿਸ਼ੋਰੀ ਲਾਲ, ਹੁਸਨ ਲਾਲ ਮੋਤੀ ਬਾਗ਼ , ਰਾਜੂ ਪਹਿਲਵਾਨ ਬੇਅੰਤ ਨਗਰ , ਬੇਅੰਤ ਸਿੰਘ ਪਹਿਲਵਾਨ ਓਲਡ ਬੇਅੰਤ ਨਗਰ , ਹਰੀ ਦਾਸ ਕੋਟ ਰਾਮ ਦਾਸ, ਰਵਿੰਦਰ ਲਾਡੀ ਕਰੋਲ ਬਾਗ਼, ਰਜਿੰਦਰ ਸਹਿਗਲ, ਰਾਜੇਸ਼ ਜਿੰਦਲ, ਹਰਜੋਧ ਸਿੰਘ ਜੋਧਾ ਪਿੰਡ ਲੱਧੇਵਾਲੀ ਮÏਜੂਦ ਸਨ |
ਪਿਛਲੀ ਖ਼ਬਰ ਬਰਲਟਨ ਪਾਰਕ ਸਪੋਰਟਸ ਹੱਬ ਅਗਸਤ 2026 ਤੱਕ ਕੀਤਾ ਜਾਵੇਗਾ ਲੋਕਾਂ ਨੂੰ ਸਮਰਪਿਤ ਅਗਲੀ ਖ਼ਬਰ ਨਾਜਾਇਜ਼ ਅਸਲ੍ਹੇ ਦੇ ਮਾਮਲੇ 'ਚ 3 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।