22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 25-12-2025
ਆਦਮਪੁਰ, 24 ਦਸੰਬਰ (ਰਮਨ ਦਵੇਸਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਆਦਮਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਜੱਟਾਂ ਮੁਹਲਾ ਤੋ ਸ਼ੁਰੂ ਹੰੁਦਾ ਹੋਇਆ ਵੱਖ-ਵੱਖ ਪੜਾਵਾਂ ਮੇਨ ਰੋੜ, ਬੱਸ ਸਟੈਂਡ ਖੁਰਦਪੁਰ, ਫਤਹਿਪੁਰ, ਰਾਮ ਨਗਰ, ਐਮ.ਈ.ਐਸ. ਰੋੜ, ਰੇਲਵੇ ਰੋੜ, ਟਰੱਕ ਯੂਨੀਅਨ, ਦਸਮੇਸ਼ ਨਗਰ ਤੋਂ ਹੰੁਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਸਿੰਘ ਸਭਾ ਜੱਟਾ ਮਹੱਲਾ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਦੁੱਧ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਕੁਲਵੰਤ ਸਿੰਘ ਮੁੱਖ ਸੇਵਾਦਾਰ, ਪ੍ਰਧਾਨ ਹਰਜੀਤ ਸਿੰਘ, ਮਾਸਟਰ ਜਸਵਿੰਦਰ ਸਿੰਘ , ਅਮਰਜੀਤ ਸਿੰਘ ਜੀਤਾ, ਜਰਨੈਲ ਸਿੰਘ ਗੜਦੀਵਾਲ, ਗੁਰਮੇਲ ਸਿੰਘ, ਬਲਬੀਰ ਬਾਬਾ, ਮਨਜੀਤ ਸਿੰਘ, ਜਗਤਾਰ ਸਿੰਘ, ਗੂਰਦੀਪ ਸਿੰਘ, ਤਰਲੋਚਨ ਸਿੰਘ, ਹਰਜਿੰਦਰ ਸਿੰਘ ਕਰਵਲ, ਹਰਵਿੰਦਰ ਸਿੰਘ ਬਾਂਸਲ, ਕੁਲਵਿੰਦਰ ਸਿੰਘ ਟੋਨਾ, ਹਰਦੇਵ ਸਿੰਘ ਦੇਵ, ਰਘਵੀਰ ਸਿੰਘ ਵਿਰਦੀ, ਸਰਬਜੀਤ ਸਿੰਘ, ਰਮਨਦੀਪ ਸਿੰਘ ਅਟਵਾਲ, ਅਮਿ੍ਤਪਾਲ ਸਿੰਘ, ਸਤਵਿੰਦਰ ਸਿੰਘ ਖਾਲਸਾ, ਜਸਪ੍ਰੀਤ ਸਿੰਘ, ਸੰਤੋਖ ਸਿੰਘ ਕਾਕਾ ਅਤੇ ਹੋਰ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਰਜਿੰਦਰ ਸਿੰਘ ਵਲੋਂ ਹਲਕਾ ਕਰਤਾਰਪੁਰ ਦੇ ਬਲਾਕ 1 ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।