07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅੱਡਾ ਬਿਆਸ ਪਿੰਡ ਕਰਾਸਿੰਗ 'ਤੇ ਬੱਸ, ਟਰੈਕਟਰ-ਟਰਾਲੀ ਤੇ ਇਨੋਵਾ ਦੀ ਟੱਕਰ 'ਚ ਤਿੰਨ ਲੋਕ ਜ਼ਖ਼ਮੀ

ਅਜੀਤ ਡੈਸਕ 08-12-2025
ਕਿਸ਼ਨਗੜ੍ਹ, 7 ਦਸੰਬਰ (ਹੁਸਨ ਲਾਲ)-ਜਲੰਧਰ ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਦੀ ਕਰਾਸਿੰਗ 'ਤੇ ਸਵਾਰੀਆਂ ਨਾਲ ਭਰੀ ਬੱਸ, ਟਰੈਕਟਰ ਟਰਾਲੀ ਤੇ ਇਨੋਵਾ ਕਾਰ ਦੀ ਟੱਕਰ 'ਚ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਜਾਣਕਾਰੀ ਦੇ ਅਨੁਸਾਰ ਇਕ ਨਿਜੀ ਕੰਪਨੀ ਦੀ ਬੱਸ ਜਿਸ ਨੂੰ ਚਾਲਕ ਰਾਜਵਿੰਦਰ ਸਿੰਘ ਜੋ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਬੱਸ 'ਚ ਸਵਾਰੀਆਂ ਲੈ ਕੇ ਜਾ ਰਿਹਾ ਸੀ ਜਦੋਂ ਉਹ ਅੱਡਾ ਬਿਆਸ ਪਿੰਡ ਨਜ਼ਦੀਕ ਪਹੁੰਚਾ ਤਾਂ ਅਚਾਨਕ ਕਰਾਸਿੰਗ 'ਤੇ ਚੌਕ ਕਰਾਸ ਕਰਦੇ ਸਮੇਂ ਉਸ ਦੇ ਅੱਗੇ ਟਰੈਕਟਰ ਟਰਾਲੀ ਆ ਗਈ ਜਿਸ ਨੂੰ ਚਾਲਕ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੰਡ ਮੌੜ ਚਲਾ ਰਿਹਾ ਸੀ ਤੇ ਬੱਸ ਬੇਕਾਬੂ ਹੋ ਕੇ ਅਚਾਨਕ ਟਰੈਕਟਰ ਟਰਾਲੀ ਨਾਲ ਜਾ ਟਕਰਾਈ ਤੇ ਉਸ ਦੇ ਪਿੱਛੇ ਆ ਰਹੀ ਇਨੋਵਾ ਕਾਰ ਬੱਸ ਦੇ ਪਿੱਛੇ ਜਾ ਟਕਰਾਈ | ਹਾਦਸੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਸ. ਐਸ. ਐਫ. ਦੀ ਟੀਮ ਵਲੋਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ | ਹਾਦਸੇ ਵਿਚ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਗਏ | ਐਸ. ਐਸ. ਐਫ. ਦੀ ਟੀਮ ਵਲੋਂ ਤਿੰਨੋਂ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ | ਹਾਦਸੇ ਸੰਬੰਧੀ ਸੰਬੰਧਤ ਪੁਲਿਸ ਚੌਕੀ ਅਲਾਵਲਪੁਰ ਵਿਖੇ ਸੂਚਿਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਸ਼ਹਾਦਤਾਂ ਨੂੰ ਸਮਰਪਿਤ ਧਾਰਮਿਕ ਮੁਕਾਬਲੇ 21 ਨੂੰ ਅਗਲੀ ਖ਼ਬਰ ਆਦਿਵਾਸੀਆਂ ਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਵਿਰੁੱਧ ਜਮਹੂਰੀ ਫਰੰਟ ਵਲੋਂ ਜਲੰਧਰ 'ਚ ਕਨਵੈਨਸ਼ਨ ਤੇ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।