ਜਲੰਧਰ, 2 ਦਸੰਬਰ (ਜਸਪਾਲ ਸਿੰਘ)-ਸੀ. ਟੀ. ਯੂਨੀਵਰਸਿਟੀ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਆਪਣਾ ਪਹਿਲਾ ਇੰਟਰਨੈਸ਼ਨਲ ਫੋਕਲੋਰ ਫਿਏਸਟਾ ਕਰਵਾਇਆ | ਇਹ ਇਕ ਅਜਿਹਾ ਸੱਭਿਆਚਾਰਕ ਮੇਲਾ ਸੀ, ਜਿਸ ਨੇ ਦੁਨੀਆ ਦੀਆਂ ਵੱਖਵੱਖ ਕਲਾ ਰੂਪਾਂ, ਰਿਧਮਾਂ ਅਤੇ ਰਵਾਇਤਾਂ ਨੂੰ ਇਕੋ ਮੰਚ 'ਤੇ ਲਿਆ ਕੇ ਸਭ ਨੂੰ ਇੱਕ ਖਾਸ ਅਨੁਭਵ ਦਿੱਤਾ¢ ਇਹ ਸਮਾਰੋਹ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ, ਇੰਡੀਆ ਵਲੋਂ ਪ੍ਰਸਤੁਤ ਕੀਤਾ ਗਿਆ ਸੀ, ਜਿਸ ਦੀ ਅਗਵਾਈ ਫੈਸਟੀਵਲ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਨੇ ਕੀਤੀ ¢ 'ਪਾਲਮਾ ਅਫਰੀਕਾਨਾ ਡਾਂਸ ਸਕੂਲ' ਦੀ ਪ੍ਰਸਤੁਤੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ¢ ਗਲੋਬਲ ਸੱਭਿਆਚਾਰ ਦੇ ਰੰਗ ਨੂੰ ਹੋਰ ਵੀ ਗਹਿਰਾ ਕਰਦੇ ਹੋਏ, ਕੋਲੰਬਿਆਈ ਡਾਂਸ ਗਰੁੱਪ, ਜੋ ਕਿ ਸਮਾਰੋਹ ਦੇ ਸਟਾਰ ਐਟ੍ਰੈਕਸ਼ਨ ਸਨ, ਨੇ ਆਪਣੇ ਰੰਗਬਿਰੰਗੇ ਕਾਸਟਿਊਮ, ਤਿੱਖੇ ਫੁੱਟਵਰਕ ਅਤੇ ਊਰਜਾ ਨਾਲ ਭਰਪੂਰ ਪਰਫਾਰਮੈਂਸ ਰਾਹੀਂ ਮਾਹÏਲ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ¢ ਫਿਏਸਟਾ 'ਚ ਭਾਰਤੀ ਸੱਭਿਆਚਾਰ ਦੀ ਛਾਪ ਵੀ ਖੂਬਸੂਰਤੀ ਨਾਲ ਦਿੱਖੀ¢ ਗਿੱਧਾ ਅਤੇ ਭੰਗੜਾ ਦੀਆਂ ਪ੍ਰਸਤੁਤੀਆਂ ਨੇ ਪੰਜਾਬ ਦੀ ਮਿੱਠੀ ਰਵਾਇਤ ਅਤੇ ਜੋਸ਼ ਨੂੰ ਹਾਲ 'ਚ ਲਹਿਰਾਇਆ¢ ਇਸ ਮੌਕੇ ਸੀ. ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ, ਪ੍ਰੋ. ਵਾਈਸ ਚਾਂਸਲਰ ਡਾ. ਸਿਮਰਨਜੀਤ ਕÏਰ ਗਿੱਲ ਅਤੇ ਰਜਿਸਟਰਾਰ ਸ੍ਰੀ ਸੰਜੇ ਖੰਡੂਰੀ ਨੇ ਇਸ ਪਹਿਲ ਦੀ ਤਾਰੀਫ਼ ਕੀਤੀ | ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਫਿਏਸਟਾ ਅਸਲ 'ਚ ਸੀ. ਟੀ. ਯੂਨੀਵਰਸਿਟੀ ਦੀ ਮਲਟੀਕਲਚਰਲ ਹਾਰਮਨੀ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਗਲੋਬਲ ਕਲਾ ਨਾਲ ਜੋੜਨ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ¢ ਇਸ ਮੌਕੇ ਡਾਇਰੈਕਟਰ ਦਵਿੰਦਰ ਸਿੰਘ ਵੀ ਮੌਜੂਦ ਸਨ |