27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

19 ਜ਼ੋਨਾਂ ਦੀ ਕਰਵਾਈ ਜਾਣੀ ਹੈ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੀ ਚੋਣ-ਸ਼ਾਇਰੀ ਮਲਹੋਤਰਾ

ਅਜੀਤ ਡੈਸਕ 03-12-2025
ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ-ਕਮ-ਉਪ ਮੰਡਲ ਮੈਜਿਸਟਰੇਟ ਜਲੰਧਰ-2 ਸ਼ਾਇਰੀ ਮਲਹੋਤਰਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ 19 ਜ਼ੋਨਾਂ ਦੀ ਚੋਣ ਕਰਵਾਈ ਜਾਣੀ ਹੈ, ਜਿਸ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 4 ਦਸੰਬਰ ਹੈ ¢ ਉਨ੍ਹਾਂ ਦੱਸਿਆ ਕਿ ਉਮੀਦਵਾਰ ਜਾਂ ਉਸ ਦੇ ਤਜਵੀਜ਼ ਕਰਤਾ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਉਨ੍ਹਾਂ (ਰਿਟਰਨਿੰਗ ਅਫ਼ਸਰ ਬਲਾਕ ਜਲੰਧਰ ਪੱਛਮੀ) ਨੂੰ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਦਫ਼ਤਰ ਵਿਖੇ ਪੰਚਾਇਤ ਸੰਮਤੀ ਜ਼ੋਨ ਅਠੋਲਾ (ਜਨਰਲ), ਭੀਖਾ ਨੰਗਲ (ਇਸਤਰੀ), ਬਿਧੀਪੁਰ (ਇਸਤਰੀ), ਬ੍ਰਹਮਪੁਰ (ਐੱਸ.ਸੀ.), ਚਿੱਟੀ (ਇਸਤਰੀ), ਧਾਲੀਵਾਲ (ਇਸਤਰੀ), ਫ਼ਤਿਹ ਜਲਾਲ (ਐੱਸ.ਸੀ.), ਗਿੱਲ (ਐੱਸ.ਸੀ. ਇਸਤਰੀ) ਅਤੇ ਗੋਨਾ ਚੱਕ (ਜਨਰਲ) ਲਈ ਸੌਂਪ ਸਕਦੇ ਹਨ ¢ ਉਨ੍ਹਾਂ ਦੱਸਿਆ ਕਿ ਸਹਾਇਕ ਰਿਟਰਨਿੰਗ ਅਫ਼ਸਰ (ਨਾਇਬ ਤਹਿਸੀਲਦਾਰ ਜਲੰਧਰ-2) ਦਫ਼ਤਰ ਕੋਰਟ ਰੂਮ ਤਹਿਸੀਲਦਾਰ, ਜਲੰਧਰ-2 ਵਿਖੇ ਪੰਚਾਇਤ ਸੰਮਤੀ ਜ਼ੋਨ ਕਾਹਲਵਾਂ (ਜਨਰਲ), ਖਹਿਰਾ ਮਾਝਾ (ਜਨਰਲ), ਕੁਰਾਲੀ (ਐੱਸ.ਸੀ.ਇਸਤਰੀ), ਲਾਂਬੜਾ (ਐੱਸ.ਸੀ.), ਮੰਡ (ਐੱਸ.ਸੀ. ਇਸਤਰੀ), ਰੰਧਾਵਾ ਮਸੰਦਾ (ਇਸਤਰੀ), ਸਰਾਏ ਖ਼ਾਸ (ਜਨਰਲ), ਤਾਜਪੁਰ (ਐੱਸ.ਸੀ.), ਵਡਾਲਾ (ਐੱਸ.ਸੀ. ਇਸਤਰੀ) ਅਤੇ ਵਰਿਆਣਾ (ਐੱਸ.ਸੀ.) ਲਈ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ ਸੌਂਪੇ ਜਾ ਸਕਦੇ ਹਨ ¢ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਸਮੇਤ ਐਲਾਨ-ਨਾਮਾ (ਜਨਤਕ ਛੁੱਟੀ ਤੋਂ ਇਲਾਵਾ) ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦਰਮਿਆਨ ਮਿਤੀ 4 ਦਸੰਬਰ 2025 ਤੱਕ ਹੀ ਸੌਂਪਿਆ ਜਾ ਸਕਦਾ ਹੈ¢ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦੇ ਫਾਰਮ ਉਨ੍ਹਾਂ ਦੇ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ¢ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੋਰਟ ਰੂਮ, ਉਪ ਮੰਡਲ ਮੈਜਿਸਟ੍ਰੇਟ ਜਲੰਧਰ-2 ਵਿਖੇ 5 ਦਸੰਬਰ 2025 ਨੂੰ 11 ਵਜੇ ਕੀਤੀ ਜਾਵੇਗੀ ¢ ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦਾ ਨੋਟਿਸ ਉਨ੍ਹਾਂ ਨੂੰ 6 ਦਸੰਬਰ ਨੂੰ ਸ਼ਾਮ 3 ਵਜੇ ਤੱਕ ਉਮੀਦਵਾਰ ਜਾਂ ਉਸ ਦੇ ਤਜਵੀਜ਼ ਕਰਤਾ ਜਾਂ ਉਸ ਦੇ ਚੋਣ ਏਜੰਟ (ਜਿਸ ਨੂੰ ਉਮੀਦਵਾਰ ਵੱਲੋਂ ਲਿਖਤੀ ਰੂਪ ਵਿਚ ਇਸ ਨੂੰ ਸÏਾਪਣ ਲਈ ਅਧਿਕਾਰਤ ਕੀਤਾ ਗਿਆ ਹੈ) ਵੱਲੋਂ ਦਿੱਤਾ ਜਾ ਸਕਦਾ ਹੈ¢
ਪਿਛਲੀ ਖ਼ਬਰ ਹੈਰੋਇਨ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਕੈਦ ਅਗਲੀ ਖ਼ਬਰ ਮਨਦੀਪ ਜਮਸ਼ੇਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।