06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦੇਵੀ ਤਾਲਾਬ ਮੰਦਰ ਦੇ ਸਰੋਵਰ 'ਚ ਚਲ ਰਹੀ ਕਾਰ ਸੇਵਾ ਦੌਰਾਨ ਅਗਰਵਾਲ ਸਭਾ ਨੇ ਹਿੱਸਾ ਲਿਆ

ਅਜੀਤ ਡੈਸਕ 22-11-2025
ਜਾਲੰਧਰ, 21 ਨਵੰਬਰ (ਸ਼ੈਲੀ)-ਜਲੰਧਰ ਦੇ ਸ੍ਰੀ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਵਿੱਚ ਸਰੋਵਰ ਦੀ ਕਾਰ ਸੇਵਾ ਲਗਾਤਾਰ ਜਾਰੀ ਹੈ | ਅੱਜ ਕਾਰ ਸੇਵਾ ਦੌਰਾਨ ਅਗਰਵਾਲ ਸਭਾ ਜ਼ਿਲ੍ਹਾ ਜਲੰਧਰ ਵਲੋਂ ਪਾਵਨ ਸਰੋਵਰ ਦੀ ਕਾਰ ਸੇਵਾ ਵਿਚ ਹਿੱਸਾ ਪਾਇਆ ਗਿਆ | ਅੱਜ ਕਾਰ ਸੇਵਾ ਦੌਰਾਨ ਅਗਰਵਾਲ ਵੈੱਲਫੇਅਰ ਬੋਰਡ, ਪੰਜਾਬ ਦੇ ਚੇਅਰਮੈਨ ਅਸ਼ਵਨੀ ਅਗਰਵਾਲ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਰਹੇ | ਕਾਰ ਸੇਵਾ ਰੋਜ਼ਾਨਾ ਵਾਂਗ ਸਵੇਰੇ 9 ਤੋਂ 11 ਵਜੇ ਤਕ ਹੋਈ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿੱਜ ਨੇ ਦੱਸਿਆ ਕਿ ਲਗਾਤਾਰ ਕਾਰ ਸੇਵਾ ਦੌਰਾਨ ਵੱਡੀ ਗਿਣਤੀ 'ਚ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ | ਇਸ ਮੌਕੇ ਮਨੋਜ ਅਗਰਵਾਲ, ਅਵਿਨਾਸ ਸਿੰਗਲਾ, ਸੰਜੇ ਬੰਸਲ ਅਤੇ ਹੋਰ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਡਾ. ਅਸ਼ੋਕ ਮਿੱਤਲ ਨੇ ਏ. ਐੱਸ. ਆਈ. ਐੱਸ. ਸੀ. ਦੀ 68ਵੀਂ ਕਾਨਫਰੰਸ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਪੰਜਾਬ ਮਾਸਟਰ ਅਥਲੈਟਿਕਸ ਚੈਪੀਅਨਸ਼ਿਪ 'ਚੋਂ ਸੁਰਖਪੁਰੀਏ ਨੇ 3 ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।