16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ.ਏ.ਪੀ. 'ਚ 313 ਰਿਕਰੂਟ ਇੰਟੈਲੀਜੈਂਸ ਅਸਿਸਟੈਂਟ ਦੀ ਟ੍ਰੇਨਿੰਗ ਤੋਂ ਬਾਅਦ ਹੋਇਆ ਪਾਸ ਆਊਟ

ਅਜੀਤ ਡੈਸਕ 21-11-2025
ਜਲੰਧਰ ਛਾਉਣੀ, 20 ਨਵੰਬਰ (ਪਵਨ ਖਰਬੰਦਾ)-ਪੀ.ਏ.ਪੀ. ਸਿਖਲਾਈ ਕੇਂਦਰ ਜਲੰਧਰ ਛਾਉਣੀ ਵਿਖੇ ਈਸ਼ਵਰ ਸਿੰਘ ਆਈ.ਪੀ.ਐਸ ਸਪੈਸ਼ਲ ਡੀ.ਜੀ.ਪੀ., ਐਚ.ਆਰ.ਡੀ. ਦੇ ਦਿਸ਼ਾ ਨਿਰਦੇਸ਼ 'ਤੇ ਕੁਲਜੀਤ ਸਿੰਘ, ਪੀ.ਪੀ.ਐਸ ਕਮਾਂਡੈਂਟ ਸਿਖਲਾਈ ਦੀ ਦੇਖ-ਰੇਖ 'ਚ ਅੱਜ ਬੈਚ ਨੰਬਰ 182 ਦੇ ਰਿਕਰੂਟ ਇੰਟੈਂਲੀਜੈਂਸ ਅਸਿਸਟੈਂਟ ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਇੰਟੈਲੀਜੈਂਸ ਕੇਡਰ ਦੇ ਕੁੱਲ 313 (205 ਪੁਰਸ ਅਤੇ 108 ਮਹਿਲਾ) ਰਿਕਰੂਟ ਇੰਟੈਂਲੀਜੈਂਸ ਅਸਿਸਟੈਂਟ ਆਪਣੀ ਮੁੱਢਲੀ ਸਿਖਲਾਈ ਹਾਸਿਲ ਕਰਨ ਤੋਂ ਬਾਅਦ ਪਾਸ ਆਊਟ ਹੋਏ | ਇਨ੍ਹਾਂ ਜਵਾਨਾਂ ਨੂੰ ਮੁੱਢਲੀ ਸਿਖਲਾਈ ਦੌਰਾਨ ਆਊਟਡੋਰ ਅਤੇ ਇੰਨਡੋਰ ਵਿਸ਼ਿਆਂ ਵਿੱਚ ਸਿਖਲਾਈ ਦਿੱਤੀ ਗਈ ਹੈ | ਪਾਸਿੰਗ ਆਊਟ ਪਰੇਡ ਦੇ ਮੁੱਖ ਮਹਿਮਾਨ ਕੁਲਜੀਤ ਸਿੰਘ, ਪੀ.ਪੀ.ਐਸ ਕਮਾਂਡੈਂਟ ਸਿਖਲਾਈ ਜਲੰਧਰ ਛਾਉਣੀ ਨੇ ਸ਼ਾਨਦਾਰ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਨ ਕੀਤਾ | ਮੁੱਖ ਮਹਿਮਾਨ ਨੇ ਟਰੇਨਿੰਗ ਵਿੱਚੋ ਪਾਸ ਹੋਣ 'ਤੇ ਸਿਖਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਪੁਲਿਸ ਅਫਸਰ ਬਣਨ ਅਤੇ ਅਨੁਸਾਸਨ 'ਚ ਰਹਿ ਕੇ ਕਾਨੂੰਨ ਅਨੁਸਾਰ ਸਮਾਜ ਦੀ ਨਿਰਪਖਤਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ | ਮੁੱਖ ਮਹਿਮਾਨ ਵਲੋਂ ਸਿਖਲਾਈ ਦੌਰਾਨ ਵਧੀਆਂ ਕਾਰਗੁਜ਼ਾਰੀ ਦਿਖਾਉਣ ਵਾਲੇ ਜਵਾਨਾਂ ਭੁਪਿੰਦਰ ਸਿੰਘ, ਅੰਜੂ ਭਾਟੀਆ, ਬਲਜੀਤ ਸਿੰਘ, ਦੀਪਕ, ਅਮਨਦੀਪ ਸਿੰਘ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪਾਸਿੰਗ ਆਊਟ ਪਰੇਡ ਤੋਂ ਬਾਅਦ ਮਾਸ ਪੀ.ਟੀ. ਸ਼ੋਅ, ਬੈਂਡ ਡਿਸਪਲੇ, ਭੰਗੜਾ ਅਤੇ ਗਿੱਧੇ ਦਾ ਸ਼ੋਅ ਪੇਸ਼ ਕੀਤਾ ਗਿਆ | ਇਸ ਮੋਕੇ ਵੱਖ-ਵੱਖ ਯੂਨਿਟਾਂ ਦੇ ਅਧਿਕਾਰੀ, ਆਰ.ਟੀ.ਸੀ ਸਟਾਫ ਅਤੇ ਜਵਾਨਾ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ 'ਚ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ 700 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਲਿ... ਅਗਲੀ ਖ਼ਬਰ ਚੋਣ ਤਹਿਸੀਲਦਾਰ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।