17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਲੈਦਰ ਉਦਯੋਗ ਲਈ ਈ. ਪੀ. ਐਫ. ਓ. ਨੇ ਕਰਵਾਇਆ ਵਿਸ਼ੇਸ਼ ਸੈਮੀਨਾਰ

ਅਜੀਤ ਡੈਸਕ 21-11-2025
ਜਲੰਧਰ, 20 ਨਵੰਬਰ (ਸ਼ਿਵ)-ਕਰਮਚਾਰੀ ਭਵਿੱਖ ਨਿਧੀ ਸੰਸਥਾ (ਈ. ਪੀ. ਐਫ. ਓ.) ਦੇ ਖੇਤਰੀ ਦਫ਼ਤਰ ਜਲੰਧਰ ਵਲੋਂ ਖੇਤਰੀ ਕਮਿਸ਼ਨਰ ਪੰਕਜ ਕੁਮਾਰ ਦੀ ਰਹਿਨੁਮਾਈ ਹੇਠ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦੇ ਤਹਿਤ ਲੈਦਰ ਉਦਯੋਗ 'ਚ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲੈਦਰ ਐਕਸਪੋਰਟਸ ਕੌਂਸਲ ਦੇ ਕੰਪਲੈਕਸ 'ਚ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੈਦਰ ਉਦਯੋਗ ਨਾਲ ਜੁੜੇ ਯੋਗਤਾਵਾਂ, ਮੈਂਬਰਾਂ ਅਤੇ ਮਜ਼ਦੂਰਾਂ ਨੂੰ ਯੋਜਨਾ ਦੇ ਤਹਿਤ ਅਹਿਮ ਜਾਣਕਾਰੀ ਉਪਲਬਧ ਕਰਵਾਉਣਾ ਸੀ | ਸੈਮੀਨਾਰ ਵਿਚ ਪੰਜਾਬ ਲੈਦਰ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਅਮਨਦੀਪ ਸਿੰਘ ਸੰਧੂ, ਹਰਚਰਨ ਸਿੰਘ (ਈਓ), ਰਾਜਦੀਪ ਸਿੰਘ (ਈਓ), ਸ੍ਰੀ ਪੰਕਜ ਸਰਪਾਲ (ਡੀਪੀਏ) ਅਤੇ ਕਪਿਲ ਸਲੋਦੀਆ (ਸਹਾਇਕ ਨਿਰਦੇਸ਼ਕ) ਅਤੇ ਰਮਰਾਜ (ਐਸ.ਐਸ.ਓ.) ਨੇ ਖ਼ਾਸ ਤੌਰ 'ਤੇ ਹਾਜ਼ਰੀ ਭਰੀ | ਪ੍ਰੋਗਰਾਮ ਵਿਚ ਕੁੱਲ 22 ਕਰਮਚਾਰੀਆਂ ਅਤੇ 5 ਯੋਗਤਾਵਾਂ ਨੇ ਸਰਗਰਮੀ ਨਾਲ ਭਾਗ ਲਿਆ |
ਪਿਛਲੀ ਖ਼ਬਰ ਲੰਮਾ ਪਿੰਡ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ 25 ਨੂੰ ਅਗਲੀ ਖ਼ਬਰ ਅੱਜ ਬੰਦ ਬਿਜਲੀ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।