17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਮਰਦੀਪ ਸਕੂਲ 'ਚ ਸਿਲਵਰ ਜੁਬਲੀ ਸਮਾਗਮ ਕਰਵਾਇਆ

ਅਜੀਤ ਡੈਸਕ 21-11-2025
ਜੰਡਿਆਲਾ ਮੰਜਕੀ, 20 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਅਮਰਦੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਵਿਖੇ ਸਿਲਬਰ ਜੁਬਲੀ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਹੋਰ ਬਹੁਤ ਸਾਰੀਆਂ ਆਈਟਮਾਂ ਪੇਸ਼ ਕੀਤੀਆਂ | ਵਿੱਦਿਅਕ ਖੇਤਰ 'ਚ ਸਕੂਲ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਸੇ ਤਰ•੍ਹਾਂ ਖੇਡਾਂ 'ਚ ਵੀ ਸਕੂਲ ਦੇ ਜਿਹੜੇ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਅਤੇ ਪੰਜਾਬ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਅਤੇ ਇਨਾਮ ਹਾਸਿਲ ਕੀਤੇ ਨੂੰ ਵੀ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਡਾਕਟਰ ਅਮਰਜੀਤ ਸਿੰਘ ਨੇ ਸਕੂਲ ਵਲੋਂ ਖੇਡਾਂ ਅਤੇ ਵਿਦਿਅਕ ਖੇਤਰ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ | ਵਾਈਸ ਚੇਅਰਮੈਨ ਹਰਬੰਸ ਕੌਰ, ਐਮ.ਡੀ. ਹਰਿੰਦਰ ਸਿੰਘ, ਪਿ੍ੰਸੀਪਲ ਜਸਵਿੰਦਰ ਕੌਰ, ਵਾਈਸ ਪਿ੍ੰਸੀਪਲ ਜਗਦੀਸ਼, ਸਕੂਲ ਸਟਾਫ, ਬੱਚਿਆਂ ਦੇ ਮਾਪੇ ਅਤੇ ਇਲਾਕੇ ਭਰ ਦੇ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ | ਪਿ੍ੰਸੀਪਲ ਜਸਵਿੰਦਰ ਕੌਰ ਨੇ ਅੰਤ ਵਿੱਚ ਆਏ ਹੋਏ ਬੱਚਿਆਂ ਦੇ ਮਾਪਿਆਂ, ਪਤਵੰਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਿਊਾ ਸੇਂਟ ਸੋਲਜਰ ਸਕੂਲ 'ਚ ਜਾਦੂ ਦਾ ਸ਼ੋਅ ਕਰਵਾਇਆ ਅਗਲੀ ਖ਼ਬਰ ਮਹਿੰਗੀਆਂ ਐਲ. ਈ. ਡੀ. ਲਾਈਟਾਂ ਗਾਇਬ ਕਰ ਕੇ ਲੱਗ ਰਹੀਆਂ 100 ਰੁਪਏ ਵਾਲੀਆਂ ਲਾਈਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।