14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਨਿਊ ਰਵਿਦਾਸ ਨਗਰ 'ਚ ਸੀਵਰੇਜ ਬੰਦ ਬਾਰੇ ਮੇਅਰ ਨੂੰ ਦਿੱਤਾ ਮੰਗ ਪੱਤਰ

ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇਣ ਮੌਕੇ ਰਣਜੀਤ ਕੌਰ ਰਾਣੋਂ ਤੇ ਹੋਰ | ਅਜੀਤ ਤਸਵੀਰ <br/> 20-11-2025
ਜਲੰਧਰ, 19 ਨਵੰਬਰ (ਸ਼ਿਵ)-ਵਾਰਡ ਨੰਬਰ 84 ਨਿਊ ਰਵਿਦਾਸ ਨਗਰ ਗਲੀ ਨਜ਼ਦੀਕ ਜਿੰਦਾ ਫਾਟਕ ਦੇ ਵਾਸੀਆਂ ਨੇ ਸਮਾਜ ਸੇਵੀ ਰਣਜੀਤ ਕੌਰ ਰਾਣੋਂ ਦੀ ਅਗਵਾਈ 'ਚ ਮੇਅਰ ਨੂੰ ਮੰਗ ਪੱਤਰ ਦੇ ਕੇ ਇਲਾਕੇ 'ਚ 90 ਦਿਨ ਤੋਂ ਬੰਦ ਹੋਏ ਸੀਵਰੇਜ ਦੀ ਸਮੱਸਿਆ ਹੱਲ ਕਰਵਾਉਣ ਦੀ ਮੰਗ ਕੀਤੀ ਹੈ | ਇਸ ਮੌਕੇ ਜਸਵਿੰਦਰ ਬਾਜਵਾ, ਸਰਬਜੀਤ ਕੌਰ, ਪਿੰਕੀ , ਪਲਵੀ , ਆਸ਼ਾ, ਬਬਲੀ ਹਾਜ਼ਰ ਸਨ | ਰਣਜੀਤ ਕੌਰ ਰਾਣੂੰ ਨੇ ਕਿਹਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੀਵਰੇਜ ਜਾਮ ਹੈ ਤੇ ਲੋਕਾਂ ਦਾ ਪੈਦਲ ਨਿਕਲਣਾ ਮੁਸ਼ਕਿਲ ਹੋ ਗਿਆ | ਛੋਟੇ- ਛੋਟੇ ਬੱਚਿਆਂ ਨੂੰ ਗੰਦੇ ਪਾਣੀ ਚੋਂ ਹੀ ਲੰਘ ਕੇ ਸਕੂਲ ਜਾਣਾ ਪੈਂਦਾ ਹੈ | ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਵਾਰਡ ਨੰਬਰ 84 ਦੇ ਕੌਂਸਲਰ ਨੂੰ ਵੀ ਸਮੱਸਿਆ ਬਾਰੇ ਦੱਸਿਆ ਗਿਆ ਹੈ ਪਰ ਉਨਾਂ ਵੱਲੋਂ ਵੀ ਸਮੱਸਿਆ ਹੱਲ ਨਹੀਂ ਕਰਵਾਈ ਗਈ ਹੈ | ਮੇਨ ਰੋਡ 'ਤੇ ਢੱਕਣ ਵੀ ਟੁੱਟੇ ਪਏ ਹਨ | ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਸੀ. ਪੀ. ਆਰ. ਹੁਨਰਾਂ 'ਚ 250 ਲੋਕਾਂ ਨੂੰ ਸਿਖਲਾਈ ਦਿੱਤੀ ਅਗਲੀ ਖ਼ਬਰ ਇੰਨੋਸੈਂਟ ਹਾਰਟਸ ਕਾਲਜ ਦੇ ਵਿਦਿਆਰਥੀਆਂ ਨੇ ਐਚ. ਆਈ. ਵੀ. ਏਡਜ਼ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।