ਆਈਵੀ ਵਰਲਡ ਸਕੂਲ ਵਲੋਂ ਨੈਸ਼ਨਲ ਇਨੋਵੇਸ਼ਨ ਕਨਕਲੇਵ 2025-26 'ਚ ਸ਼ਾਨਦਾਰ ਜਿੱਤ ਹਾਸਿਲ
ਅਜੀਤ ਡੈਸਕ
20-11-2025
ਇਹ ਕਨਕਲੇਵ ਨÏਜਵਾਨ ਵਿਦਿਆਰਥੀਆਂ ਲਈ ਤਕਨੀਕੀ ਨਵੇਂ ਵਿਚਾਰਾਂ ਅਤੇ ਵਿਗਿਆਨਕ ਪ੍ਰੋਜੈਕਟਾਂ ਨੂੰ ਰਾਸ਼ਟਰੀ ਪੱਧਰ 'ਤੇ ਪੇਸ਼ ਕਰਨ ਦਾ ਵਧੀਆ ਮÏਕਾ ਸਾਬਤ ਹੋਇਆ¢ ਸਕੂਲ ਦੀਆਂ ਪੰਜ ਟੀਮਾਂ ਨੇ ਆਪਣੇ ਪ੍ਰੋਜੈਕਟਾਂ ਰਾਹੀਂ ਕਲਾਤਮਕਤਾ, ਤਰਕਸ਼ੀਲ ਸੋਚ ਅਤੇ ਆਧੁਨਿਕ ਤਕਨੀਕ ਦੀ ਵਿਆਪਕ ਸਮਝ ਦਾ ਪ੍ਰਦਰਸ਼ਨ ਕੀਤਾ ¢ ਨੈਸ਼ਨਲ ਇਨੋਵੇਸ਼ਨ ਕਨਕਲੇਵ ਵਿੱਚ ਆਈਵੀ ਵਰਲਡ ਸਕੂਲ ਦੀਆਂ ਪੰਜ ਟੀਮਾਂ ਨੇ ਪ੍ਰਭਾਵਸ਼ਾਲੀ ਨਵੇਂ ਮਾਡਲ ਪੇਸ਼ ਕੀਤੇ¢ ਸਕੂਲ ਨੇ ਸਾਰੀਆਂ ਭਾਗੀਦਾਰ ਸੰਸਥਾਵਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਨਕਦ ਰਾਸ਼ੀ ਜਿੱਤੀ | ਆਈਵੀ ਵਰਲਡ ਸਕੂਲ ਵਿਦਿਆਰਥੀਆਂ ਦੀ ਲਗਨ, ਤਨਮਨ ਨਾਲ ਕੀਤਾ ਗਿਆ ਕੰਮ ਅਤੇ ਨਵਚੇਤਨਾ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਉਨ੍ਹਾਂ ਦੇ ਭਵਿੱਖੀ ਵਿਗਿਆਨਕ ਉਪਲਬਧੀਆਂ ਅਤੇ ਸਫਲਤਾਵਾਂ ਲਈ ਬੇਹਤਰੀਨ ਕਾਮਨਾਵਾਂ ਦਿੱਤੀਆਂ ¢ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ , ਚੇਅਰਮੈਨ ਸੰਜੀਵ ਕੁਮਾਰ ਵਾਸਲ , ਪ੍ਰਧਾਨ ਈਨਾ ਵਾਸਲ , ਸੀ ਈ ਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਜੇਤੂ ਵਿਦਿਆਰਥੀਆਂ ਅਤੇ ਸਾਰੀਆਂ ਟੀਮਾਂ ਦੀ ਸ਼ਾਨਦਾਰ ਭਾਗੀਦਾਰੀ ਲਈ ਉਨ੍ਹਾਂ ਦੀ ਤਾਰੀਫ ਕੀਤੀ¢ ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਗਰਵ ਮਹਿਸੂਸ ਕੀਤਾ |