21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਗੂੰਗੇ-ਬੋਲੇ ਬੱਚਿਆਂ ਨੂੰ ਖੇਡਾਂ ਤੇ ਜ਼ਰੂਰਤ ਦੇ ਸਾਮਾਨ ਦੀ ਵੰਡ

ਅਜੀਤ ਡੈਸਕ 19-11-2025
ਕਰਤਾਰਪੁਰ, 18 ਨਵੰਬਰ (ਭਜਨ ਸਿੰਘ)-ਸਮਾਜ ਸੇਵਾ ਦੇ ਖੇਤਰ 'ਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ ਲਾਇਨਜ਼ ਕਲੱਬ ਕਰਤਾਰਪੁਰ ਦੇ ਪ੍ਰਧਾਨ ਡਾ. ਸੁਨੀਲ ਮਦਾਨ ਦੀ ਸੋਚ ਤੇ ਅਗਵਾਈ ਹੇਠ ਲਾਇਨਜ਼ ਕਲੱਬ ਦੇ ਮੈਂਬਰਾਂ ਵਲੋਂ ਮਕਸੂਦਾਂ ਨੇੜੇ ਸਬਜ਼ੀ ਮੰਡੀ ਸਥਿਤ ਗੂੰਗੇ ਬੋਲ਼ੇ ਬੱਚਿਆਂ ਦੇ ਸਕੂਲ ਵਿੱਚ ਆਪਣਾ 'ਖੁਸ਼ੀਆਂ ਵੰਡਣ'ਦਾ ਸੇਵਾ ਪ੍ਰਾਜੈਕਟ ਬੱਚਿਆਂ ਅਤੇ ਸਕੂਲ ਸਟਾਫ਼ ਨਾਲ ਮਿਲ ਕੇ ਕੀਤਾ ਗਿਆ¢ ਲੋੜਵੰਦ ਅਤੇ ਖਾਸ ਲੋੜਾਂ ਵਾਲੇ ਬੱਚਿਆਂ ਦਾ ਸਮਰਥਨ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਮੁੜ ਪ੍ਰਦਰਸ਼ਿਤ ਕਰਦੇ ਹੋਏ ਕਲੱਬ ਮੈਬਰਾਂ ਵਲੋਂ ਸਕੂਲ ਤੇ ਬੱਚਿਆਂ ਨੂੰ ਜਰੂਰੀ ਵਸਤਾਂ ਦਿੱਤੀਆਂ ਗਈਆਂ ¢ ਜਿਸ ਵਿੱਚ ਬੱਚਿਆਂ ਨੂੰ ਸਰੀਰਕ ਗਤੀਵਿਧੀਆਂ ਅਤੇ ਵਿਕਾਸ ਲਈ ਉਤਸ਼ਾਹਿਤ ਕਰਨ ਵਾਸਤੇ ਖੇਡਾਂ ਦਾ ਸਾਮਾਨ ,ਸਿਹਤ, ਸਫ਼ਾਈ ਅਤੇ ਸੈਨੇਟਰੀ ਸਮੱਗਰੀ ਦਿੱਤੀ ਗਈ ¢ ਇਸ ਮÏਕੇ ਕਲੱਬ ਪ੍ਰਧਾਨ ਡਾ. ਸੁਨੀਲ ਮਦਾਨ ਨੇ ਆਖਿਆ ਕਿ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣਾ ਸਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਹਨ ¢ ਉਨ੍ਹਾਂ ਆਖਿਆ ਕਿ ਲਾਇਨਜ਼ ਕਲੱਬ ਕਰਤਾਰਪੁਰ ਲੋੜਵੰਦ ਬੱਚਿਆਂ ਦੀਆਂ ਸਮੇਂ ਸਮੇਂ ਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਵਚਨਬੱਧ ਹੈ¢ ਇਸ ਮÏਕੇ ਲਾਇਨਜ਼ ਕਲੱਬ ਕਰਤਾਰਪੁਰ ਦੇ ਪ੍ਰਧਾਨ ਡਾ. ਸੁਨੀਲ ਮਦਾਨ, ਸਾਬਕਾ ਚੇਅਰਮੈਨ ਲਾਇਨ ਨਰੇਸ਼ ਅਗਰਵਾਲ, ਸਾਬਕਾ ਪ੍ਰਧਾਨ ਲਾਇਨ ਪਿ੍ੰਸ ਅਰੋੜਾ, ਲਾਇਨ ਸੈਕਟਰੀ ਰਜਨੀਸ਼ ਸੂਦ, ਲਾਇਨ ਮਨਜੀਤ ਸਿੰਘ, ਲਾਇਨ ਮੁਨੀਸ਼ ਓਹਰੀ, ਸਕੂਲ ਪਿ੍ੰਸੀਪਲ ਤੇ ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਮਾਤਾ ਗਿਆਨ ਲਤਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਚੱਲੀ ਸਾਈਕਲ ਯਾਤਰਾ ਦਾ ਜਲੰਧਰ ਪੁੱਜਣ 'ਤੇ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।