ਕਰਤਾਰਪੁਰ, 6 ਨਵੰਬਰ (ਜਨਕ ਰਾਜ ਗਿੱਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਸਵ. ਸਰਦਾਰ ਬੂਟਾ ਸਿੰਘ ਪ੍ਰਤੀ ਬੋਲੀ ਗਈ ਰੰਗ ਭੇਦ ਪ੍ਰਤੀ ਭੱਦੀ ਟਿਪਣੀ ਨੇ ਜਿੱਥੇ ਸਮੂਚੇ ਦਲਿਤ ਸਮਾਜ ਅੰਦਰ ਰੋਸ ਭਰ ਦਿੱਤਾ ਹੈ ਉੱਥੇ ਦੇਸ਼ ਦੇ ਰਾਜਨੀਤਿਕ ਗਲਿਆਰਿਆਂ 'ਚ ਤਣਾਅ ਵੀ ਪੈਦਾ ਕਰ ਕੇ ਰੱਖ ਦਿੱਤਾ ਹੈ ਤੇ ਕਾਂਗਰਸ ਪਾਰਟੀ ਦਾ ਦਲਿਤਾ ਪ੍ਰਤੀ ਕੀ ਰਵੱਈਆ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਦਲਿਤ ਸਮਾਜ ਨੂੰ ਸਿਰਫ ਤੇ ਸਿਰਫ ਵੋਟਾਂ ਦੀ ਰਣਨੀਤੀ ਲਈ ਹੀ ਇਸਤੇਮਾਲ ਕਰਦੀ ਆ ਰਹੀ ਹੈ | ਇਹ ਪ੍ਰਗਟਾਵਾ 'ਅਜੀਤ' ਨਾਲ ਸੀਨੀਅਰ ਅਕਾਲੀ ਆਗੂ ਗੁਰਦੇਵ ਸਿੰਘ ਮਾਹਲ ਵਲੋਂ ਵੜਿੰਗ ਵਲੋਂ ਰੰਗ ਭੇਦ ਦੇ ਅਧਾਰ 'ਤੇ ਵਰਤੇ ਗਏ ਅਪਮਾਨਜਨਕ ਸ਼ਬਦਾਂ ਦੀ ਨਿਖੇਦੀ ਕਰਦਿਆਂ ਕੀਤਾ ਗਿਆ |