'ਨਸ਼ਾ ਮੁਕਤੀ ਯਾਤਰਾ' ਮੁਹਿੰਮ ਤਹਿਤ ਕਮਿਊਨਿਟੀ ਹਾਲ 'ਚ 2 ਰੋਜ਼ਾ ਸਮਾਗਮ ਅੱਜ ਤੋਂ ਸ਼ੁਰੂ
ਅਜੀਤ ਡੈਸਕ
06-11-2025
ਫਿਲੌਰ, 5 ਨਵੰਬਰ (ਸਤਿੰਦਰ ਸ਼ਰਮਾ)-ਪ੍ਰਸ਼ਾਸਨ ਵੱਲੋਂ ਭੇਜੇ ਗਏ ਸੱਦਾ ਪੱਤਰ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ 'ਨਸ਼ਾ ਮੁਕਤੀ ਯਾਤਰਾ' ਮੁਹਿੰਮ ਤਹਿਤ 6 ਅਤੇ 7 ਨਵੰਬਰ ਨੂੰ 2 ਰੋਜ਼ਾ ਸਮਾਗਮ ਸਥਾਨਕ ਕਮਿਊਨਿਟੀ ਹਾਲ (ਨਗਰ ਕੌਂਸਲ ਫਿਲੌਰ) ਵਿਖੇ ਅਯੋਜਤ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ 'ਨਸ਼ਾ ਮੁਕਤੀ ਯਾਤਰਾ' ਮੁਹਿੰਮ ਦੇ ਮੱਦੇਨਜ਼ਰ 6 ਅਤੇ 7 ਨਵੰਬਰ ਨੂੰ ਲਗਾਤਾਰ 2 ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਅਤੇ ਸ਼ਾਮ ਨੂੰ 2 ਵਜੇ ਤੋਂ 5.30 ਵਜੇ ਤੱਕ ਕਮਿਊਨਿਟੀ ਹਾਲ ਵਿਖੇ ਸਮਾਗਮ ਅਯੋਜਤ ਕੀਤਾ ਜਾਵੇਗਾ | ਪ੍ਰੋਗਰਾਮ ਦੀ ਪ੍ਰਧਾਨਗੀ ਐਸ.ਡੀ.ਐਮ. ਫਿਲੌਰ ਮੁਕਲਿਨ ਆਰ. (ਆਈ.ਏ.ਐਸ.) ਅਤੇ ਡੀ.ਐਸ.ਪੀ. ਫਿਲੌਰ ਸਰਵਣ ਸਿੰਘ ਬੱਲ ਕਰਨਗੇ |
ਇਸ ਮੌਕੇ ਸੰਬੰਧਤ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਹੋਣਗੇ | ਪ੍ਰਸ਼ਾਸਨ ਵੱਲੋਂ ਪਿੰਡ/ਵਾਰਡ ਡਿਫੈਂਸ ਕਮੇਟੀ (ਵੀ.ਡੀ.ਸੀ.,ਡਬਲਿਊ.ਡੀ.ਸੀ.) ਦੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਇਸ ਮੁਹਿੰਮ 'ਨਸ਼ਾ ਮੁਕਤੀ ਯਾਤਰਾ' ਵਿਚ ਸ਼ਾਮਿਲ ਹੋ ਕੇ ਸਮਾਗਮ ਨੂੰ ਸਫਲ ਬਨਾਉਣ ਵਿਚ ਆਪੋ ਆਪਣਾ ਯੋਗਦਾਨ ਪਾਉਣ ਦੀ ਖੇਚਲ ਕਰਨ ਤੇ ਪਿੰਡ/ਵਾਰਡ ਡਿਫੈਂਸ ਕਮੇਟੀ ਸੰਬੰਧੀ ਟ੍ਰੇਨਿੰਗ-ਕਮ-ਮਟਿੰਗ ਵਿਚ ਸ਼ਾਮਿਲ ਹੋ ਕੇ ਆਪੋ-ਆਪਣੀ ਭਾਗੀਦਾਰੀ ਨਿਭਾਉਣ |