ਆਦਮਪੁਰ, 5 ਨਵੰਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ਼ਾਦੀ ਲਾਲ ਐਂਡ ਸੰਨਜ਼ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਸਦਕਾ ਪਿੰਡ ਦੂਹੜੇ ਵਿਖੇ ਮੁਫ਼ਤ ਆਯੁਵੈਦਿਕ ਕੈਂਪ ਲਗਾਇਆ ਗਿਆ, ਜਿਸ ਦਾ ਰਸਮੀ ਉਦਘਾਟਨ ਸੁਰਿੰਦਰ ਸਿੰਘ ਸੋਢੀ ਅਰਜਨ ਐਵਾਡੀ ਉਲੰਪੀਅਨ ਰਿਟਾਇਡ ਆਈ.ਜੀ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਆਪ ਪਾਰਟੀ ਵਲੋਂ ਕੀਤਾ ਗਿਆ | ਜਾਣਕਾਰੀ ਦਿੰਦੇ ਕਰਨੈਲ ਸਿੰਘ ਰਾਣਾ ਕੁਆਡੀਨੇਟਰ ਟਰਾਂਸਪੋਰਟ ਵਿੰਗ ਹਲਕਾ ਆਦਮਪੁਰ ਨੇ ਦੱਸਿਆ ਕਿ ਕੈਂਪ ਦੌਰਾਨ ਸਰਕਾਰੀ ਆਯੁਵੈਦਿਕ ਡਿਸਪੈਂਸਰੀ ਤੋ ਡਾ. ਮਨੋਜ ਕੁਮਾਰ ਅਤੇ ਰਾਕੇਸ਼ ਕੁਮਾਰ ਏਕਮ ਲੈਬ ਆਦਮਪੁਰ ਵਲੋਂ ਕੈਂਪ 'ਚ ਆਏ ਮਰੀਜ਼ਾਂ ਦੇ ਵੱਖ- ਵੱਖ ਬਿਮਾਰੀਆਂ ਦੇ ਟੈਸਟ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆ ਦਿੱਤੀਆਂ ਗਈ | ਪੰਚਾਇਤ ਵਲੋਂ ਆਏ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਦਾ ਕੈਂਪ ਵਿੱਚ ਆਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਦੂਹੜੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦਿਲਬਾਗ ਸਿੰਘ, ਸਰਪੰਚ ਰਾਜਪ੍ਰੀਤ ਕੌਰ, ਮਨਦੀਪ ਸਿੰਘ ਮਿੰਟੂ, ਸੁੱਚਾ ਰਾਮ, ਦਲਵੀਰ ਕੌਰ, ਪ੍ਰਭਜੋਤ ਕੌਰ, ਸੁਖਵਿੰਦਰ ਕੌਰ, ਹਰਜਿੰਦਰ ਸਿੰਘ ਰਾਜੂ, ਅੰਮਿ੍ਤਪਾਲ ਸਿੰਘ ਪ੍ਰਧਾਨ ਨਸ਼ਾ ਮੁਕਤੀ ਮੋਰਚਾ, ਮਨਜੋਤ ਸਿੰਘ ਮਨੀਲਾ, ਸਤਵਿੰਦਰ ਸਿੰਘ ਮਨੀਲਾ, ਗੁਣਵੰਤ ਸਿੰਘ ਸਮੇਤ ਡਾਕਟਰਾਂ ਦੀ ਟੀਮ ਸਮੇਤ ਪਿੰਡ ਵਾਸੀ ਹਾਜ਼ਰ ਹੋਏ |