06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੁਲਿਸ ਪ੍ਰਸ਼ਾਸਨ ਨੂੰ ਟ੍ਰੈਫ਼ਿਕ ਕੰਟਰੋਲ ਕਰਨ ਦੀ ਮੰਗ

ਅਜੀਤ ਡੈਸਕ 04-11-2025
ਮਹਿਤਪੁਰ, 3 ਨਵੰਬਰ (ਲਖਵਿੰਦਰ ਸਿੰਘ)-ਮਹਿਤਪੁਰ ਬਾਜ਼ਾਰ ਦੇ ਦੁਕਾਨਦਾਰ ਅਤੇ ਸ਼ਹਿਰ ਨੂੰ ਆਉਣ ਵਾਲੇ ਲੋਕ ਪਿਛਲੇਂ ਸਮੇਂ ਤੋਂ ਭਾਰੀ ਟ੍ਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਹਨ ਤੇ ਕਈ ਘੰਟੇ ਮਹਿਤਪੁਰ ਦੇ ਟ੍ਰੈਫ਼ਿਕ ਜਾਮ 'ਚ ਫਸੇ ਰਹਿੰਦੇ ਹਨ | ਬੀਤੀ ਸ਼ਾਮ ਮਹਿਤਪੁਰ ਬਾਜ਼ਾਰ ਵਿੱਚ ਵੀ ਕਾਫ਼ੀ ਲੰਮਾ ਸਮਾਂ ਜਾਮ ਰਿਹਾ, ਜਿਸ ਕਾਰਨ ਮਹਿਤਪੁਰ ਤੇ ਸ਼ਾਹਪੁਰ ਵਿਖੇ ਅੱਜ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਆਏ ਸੇਵਾਦਾਰ ਇਸ ਜਾਮ 'ਚ ਆਪਣੇ ਸਾਧਨਾਂ 'ਤੇ ਲੰਮਾ ਸਮੇਂ ਫਸੇ ਰਹੇ | ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕੱਲ੍ਹ ਨਗਰ ਕੀਰਤਨ ਸਜਾਏ ਜਾਣੇ ਹਨ, ਜਿਸ ਕਰਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਸੇਵਾਦਾਰ ਬਾਜ਼ਾਰ 'ਚੋਂ ਸਮਾਨ ਲੈਣ ਆਏ ਤਾਂ ਜੋ ਟ੍ਰੈਫ਼ਿਕ ਜਾਮ ਵਿੱਚ ਫਸੇ ਰਹੇ,ਉਨ੍ਹਾਂ ਕਿਹਾ ਕਿ ਕਈ ਘੰਟੇ ਜਾਮ ਲੱਗਾ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸਾਸ਼ਨ ਦਾ ਕੋਈ ਮੁਲਾਜ਼ਮ ਜਾਮ ਖੁੱਲ੍ਹਵਾਉਣ ਲਈ ਨਹੀਂ ਆਇਆ | ਉਨ੍ਹਾਂ ਕਿਹਾ ਕਿ ਅੱਜ ਮਹਿਤਪੁਰ ਵਿਖੇ ਨਗਰ ਕੀਰਤਨ ਸਜਾਏ ਜਾ ਰਹੇਂ,ਜਿਸ ਦੌਰਾਨ ਟ੍ਰੈਫ਼ਿਕ ਦੀ ਸਮੱਸਿਆ ਦਾ ਹੱਲ ਕਰਕੇ ਪੂਰਾ ਪ੍ਰਬੰਧ ਕੀਤਾ ਜਾਵੇ |
ਪਿਛਲੀ ਖ਼ਬਰ ਨਕੋਦਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਜਾਇਆ ਅਲੌਕਿਕ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।