25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਿਰਾਇਆ ਨਾ ਮਿਲਣ ਕਾਰਨ ਦੁਸਾਂਝ ਖ਼ੁਰਦ ਪੰਚਾਇਤ ਵਲੋਂ ਆਟੋਮੇਟਿਡ ਡਰਾਈਵਿੰਗ ਟੈੱਸਟ ਸੈਂਟਰ ਨੂੰ ਜਿੰਦਰਾ ਲਗਾਇਆ-ਲੋਕੀ ਹੋਏ ਪ੍ਰੇਸ਼ਾਨ

ਅਜੀਤ ਡੈਸਕ 03-11-2025
ਗੁਰਾਇਆ, 2 ਨਵੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਦੁਸਾਂਝ ਖ਼ੁਰਦ ਵਿਖੇ ਆਟੋਮੇਟਿਡ ਡਰਾਈਵਿੰਗ ਟੈੱਸਟ ਅਤੇ ਆਨਲਾਈਨ ਸੈਂਟਰ ਨੂੰ ਪਿੰਡ ਦੀ ਪੰਚਾਇਤ ਵਲੋਂ ਜਿੰਦਰਾ ਲਗਾਉਣ ਦੀ ਖ਼ਬਰ ਮਿਲੀ ਹੈ | ਮਿਲੀ ਜਾਣਕਾਰੀ ਮੁਤਾਬਿਕ ਦੁਸਾਂਝ ਖ਼ੁਰਦ ਵਿਖੇ ਆਟੋਮੇਟਿਡ ਡਰਾਈਵਿੰਗ ਟੈੱਸਟ ਅਤੇ ਆਨਲਾਈਨ ਸੈਂਟਰ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਚੱਲਦਾ ਹੈ | ਬੀਤੇ ਕੱਲ੍ਹ ਪੰਚਾਇਤ ਵਲੋਂ ਕਿਰਾਇਆ ਨਾ ਦੇਣ ਕਾਰਨ ਜਿੰਦਰਾ ਮਾਰ ਕੇ ਕੰਮ ਰੋਕ ਦਿੱਤਾ ਗਿਆ ਜਿਸ ਨਾਲ ਉੱਥੇ ਟੈੱਸਟ ਦੇਣ ਪੁੱਜੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪੰਚਾਇਤ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲ ਤੋਂ ਸਰਕਾਰ ਪੰਚਾਇਤ ਨੂੰ ਕਿਰਾਇਆ ਨਹੀਂ ਦੇ ਰਹੀ ਹੈ, ਜੋ ਜਮਾਂ ਹੋ ਕੇ 6 ਲੱਖ ਦੇ ਕਰੀਬ ਹੋ ਗਿਆ ਹੈ | ਨਾਇਬ ਤਹਿਸੀਲਦਾਰ ਨੂਰਮਹਿਲ ਨੇ ਪੁੱਜ ਕੇ ਪੰਚਾਇਤ ਨੂੰ 15 ਦਿਨਾਂ ਦੇ ਅੰਦਰ ਅੰਦਰ ਕਿਰਾਇਆ ਅਦਾਇਗੀ ਕਰਨ ਦਾ ਭਰੋਸਾ ਦੇ ਕੇ ਜਿੰਦਰਾ ਖੁਲ੍ਹਵਾਇਆ, ਤਾਂ ਜਾ ਕੇ ਕੰਮ ਸ਼ੁਰੂ ਹੋਇਆ | ਪਰ ਲੋਕ ਪ੍ਰੇਸ਼ਾਨ ਹੁੰਦੇ ਦੇਖੇ ਗਏ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਰਾਸ਼ਟਰੀ ਯੁਵਾ ਸੰਸਦ ਕਰਵਾਈ, ਰਿੰਕੂ ਬਣੇ ਜੱਜ <br/> ਅਗਲੀ ਖ਼ਬਰ ਨਸ਼ੇ ਦੀਆਂ ਦਵਾਈਆਂ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।