26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ਼ਹੀਦ ਊਧਮ ਸਿੰਘ ਨਗਰ ਵਿਚ ਕਈ ਦਿਨਾਂ ਤੋਂ ਸੀਵਰੇਜ ਜਾਮ

ਅਜੀਤ ਡੈਸਕ 03-11-2025
ਜਲੰਧਰ, 2 ਨਵੰਬਰ (ਸ਼ਿਵ)- ਵਾਰਡ ਨੰਬਰ ਚਾਰ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ ਇੱਕ ਵਿਚ ਪ੍ਰਾਚੀਨ ਮੰਦਰ ਮਾਤਾ ਸਲੋਨੀ ਬਾਹਰ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬੰਦ ਪਿਆ ਹੈ | ਨਗਰ ਨਿਗਮ ਵਲੋਂ ਕੋਈ ਧਿਆਨ ਨਾ ਦੇਣ ਕਰਕੇ ਲੋਕਾਂ ਨੂੰ ਮੰਦਿਰ ਜਾਣ ਲਈ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁੱਝ ਮਹੀਨੇ ਪਹਿਲੇ ਇੱਥੋਂ ਦੇ ਲੋਕ ਇਕੱਠੇ ਹੋ ਕੇ ਵਾਰਡ ਨੰਬਰ ਚਾਰ ਦੀ ਸੀਵਰੇਜ ਸਮੱਸਿਆ ਹੱਲ ਕਰਵਾਉਣ ਲਈ ਨਿਗਮ ਦਫ਼ਤਰ ਆਏ ਸਨ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ | ਲੋਕਾਂ ਨੂੰ ਗੰਦੇ ਪਾਣੀ ਵਿਚ ਲੰਘ ਕੇ ਜਾਣਾ ਪੈਂਦਾ ਹੈ | ਹੈ ਦੂਜੇ ਪਾਸੇ ਕਹੀਏ ਤਾਂ ਵਾਰਡ ਨੰਬਰ ਦੋ ਦੇ ਹਰਗੋਬਿੰਦ ਨਗਰ ਵਿਚ ਵੀ ਇਹੋ ਹਾਲ ਹੈ ਗੁਰਦੁਆਰੇ ਗਲੀ ਵੀ ਪਾਣੀ ਨਾਲ ਭਰੀ ਹੋਈ ਹੈ | ਰਾਮ ਬਾਗ਼ ਕਲੋਨੀ ਵਾਰਡ ਨੰਬਰ ਦੋ ਟਰਾਂਸਪੋਰਟ ਨਗਰ ਦੇ ਪਿੱਛੇ ਜੋ ਰਸਤਾ ਗਦਈਪੁਰ ਚਲੇ ਜਾਂਦਾ ਹੈ ਉੱਥੇ ਮੇਨ ਹਾਲ ਖੁੱਲੇ੍ਹ ਪਏ ਹਨ ਅਤੇ ਉੱਥੇ ਹੀ ਫ਼ੈਕਟਰੀਆਂ ਹਨ | ਲੋਕਾਂ ਦੇ ਘਰ ਵਿਚ ਛੋਟੇ -ਛੋਟੇ ਬੱਚੇ ਆਉਂਦੇ ਜਾਂਦੇ ਨੇ ਜਦ ਕਿ ਦੋ ਮੇਨ ਹਾਲ ਖੁੱਲੇ੍ਹ ਨੇ ਬੜੀ ਗੱਲ ਹੈ ਪਿੱਛੇ ਜੋ ਇੱਕ ਘਟਨਾ ਲੁਧਿਆਣਾ ਹੋਈ ਸੀ | ਜਿਸ ਵਿਚ ਇੱਕ ਕਲੋਨੀ ਵਿਚ ਗਟਰ ਖੁੱਲ੍ਹਾ ਸੀ ਤੇ ਉੱਥੇ ਇੱਕ ਬੱਚਾ ਡਿਗ ਗਿਆ ਸੀ ਜਿਸ ਨੂੰ ਕਾਫ਼ੀ ਮੁਸ਼ਕਲ ਨਾ ਬਚਾਇਆ ਗਿਆ |
ਪਿਛਲੀ ਖ਼ਬਰ ਬਸਪਾ ਨੇ ਐਡਵੋਕੇਟ ਪਿ੍ਤਪਾਲ ਸਿੰਘ ਨੂੰ ਜਲੰਧਰ ਵੈਸਟ ਦਾ ਇੰਚਾਰਜ ਲਗਾਇਆ ਅਗਲੀ ਖ਼ਬਰ ਕਾਨੂੰਨ ਵਿਵਸਥਾ ਨੂੰ ਲੈ ਕੇ ਵੈਸਟ ਹਲਕੇ 'ਚ ਕਾਂਗਰਸ ਵਲੋਂ ਪੁਤਲਾ ਫ਼ੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।