ਜਲੰਧਰ, 2 ਨਵੰਬਰ (ਸ਼ਿਵ)-ਬੀਤੇ ਦਿਨੀਂ ਕਾਂਗਰਸ ਦੇ ਕੌਂਸਲਰ ਤੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਵਲੋਂ ਬਾਬੂ ਜਗਜੀਵਨ ਰਾਮ ਚੌਕ 'ਚ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਾਂਗਰਸ ਦੇ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਸਮੇਤ ਹੋਰ ਆਗੂ ਮੌਜੂਦ ਸਨ | ਕੌਂਸਲਰ ਪਵਨ ਕੁਮਾਰ ਤੇ ਹੋਰ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹਿਰ ਦੇ ਭਾਰਗੋ ਕੈਂਪ ਵਿਚ ਦਿਨ-ਦਿਹਾੜੇ ਹੋਈ ਲੱੁਟ ਨਾਲ ਸ਼ਹਿਰੀਆਂ ਵਿਚ ਡਰ ਦਾ ਮਾਹੌਲ ਹੈ ਤੇ ਇਹ ਪਹਿਲੀ ਘਟਨਾ ਨਹੀਂ ਹੈ ਸਗੋਂ ਹੋਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤੇ ਲੋਕਾਂ ਤੋਂ ਫਿਰੌਤੀਆਂ ਮੰਗਣ ਦਾ ਕੰਮ ਜਾਰੀ ਹੈ | ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੁਨਿਆਰੇ ਦੀ ਦੁਕਾਨ 'ਤੇ ਹੋਈ ਲੱੁਟ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਕੌਂਸਲਰ ਨਿਰਮਲ ਕੁਮਾਰ, ਕੌਂਸਲਰ ਤਰਸੇਮ ਲਖੋਤਰਾ, ਨਵਦੀਪ ਸ਼ਾਲੂ, ਨਿਸ਼ਾਂਤ ਘਈ, ਮੰਗਾ ਰਾਮ ਸਾਰੰਗਲ, ਦੀਪਕ ਯਾਦਵ, ਲਖਵਿੰਦਰ ਸਿੰਘ ਬਾਜਵਾ, ਕਰਨ ਵਰਮਾ, ਅਵਤਾਰ ਵਿਰਦੀ, ਸੰਜੀਵ ਦੂਆ, ਅਤੁੱਲ ਚੱਢਾ, ਬਲਵਿੰਦਰ ਬਿੱਲੂ, ਅਸ਼ੋਕ ਕੁਮਾਰ, ਅਮਿੱਤ ਆਸਥਾ, ਬੱਬੂ ਸਿੰਘ, ਬਿੱਟੂ ਸਿੰਘ, ਰਜਤ ਮਦਾਨ ਤੇ ਹੋਰ ਹਾਜ਼ਰ ਸਨ |