14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਲੋਹੀਆਂ 'ਚ 'ਦੀਵਾਲੀ' ਮੌਕੇ ਸਜ ਗਏ ਸਾਰੇ ਬਾਜ਼ਾਰ <br/>

ਲੋਹੀਆਂ 'ਚ ਦੀਵਾਲੀ ਦੇ ਮੌਕੇ 'ਚੌੜਾ ਬਜ਼ਾਰ' ਦੇ ਵੱਖ-ਵੱਖ ਦੁਕਾਨਦਾਰਾਂ ਵਲੋਂ ਆਪਣੀਆਂ ਸਜਾਈਆਂ ਗਈਆਂ ਪਟਾਕਿਆਂ ਅਤੇ ਲੜੀਆਂ ਦੀਆਂ ਦੁਕਾਨਾਂ ਦੇ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> ਲੋਹੀਆਂ 'ਚ ਦੀਵਾਲੀ ਮੌਕੇ 'ਸਜਾਏ ਗਏ ਚੌੜਾ ਬਜ਼ਾਰ' ਦਾ ਇੱਕ ਦਿ੍ਸ਼, (ਵਿਚਕਾਰ) ਦੀਵੇ, ਮੋਮਬਤੀਆਂ ਅਤੇ (ਸੱਜੇ) ਪਟਾਕਿਆਂ ਦੀਆਂ ਸਜਾਈਆਂ ਦੁਕਾਨਾਂ ਦੇ ਦਿ੍ਸ਼ | <br/> 20-10-2025
ਲੋਹੀਆਂ ਖਾਸ, 19 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ 'ਚ ਦੀਵਾਲੀ ਦੇ ਮੌਕੇ ਵੱਖ-ਵੱਖ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਸਜਾਈਆਂ ਗਈਆਂ ਹਨ ਅਤੇ ਸ਼ਹਿਰ ਦੇ ਸਾਰੇ ਬਜ਼ਾਰ ਹੀ ਸੱਜ ਧੱਜ ਕੇ ਆਪੋ ਆਪਣੇ ਸ਼ੁੱਭਚਿੰਤਕਾਂ ਨੂੰ ਉਡੀਕ ਰਹੇ ਹਨ | ਉਂਝ ਤਾਂ ਸ਼ਹਿਰ ਦੇ ਸਾਰੇ ਹੀ ਬਜ਼ਾਰ ਸਜਾਏ ਹੋਣ ਕਾਰਨ 'ਭੀੜੇ ਭੀੜੇ' ਤੇ ਰੌਣਕ ਮਈ ਨਜ਼ਰ ਆਉਂਦੇ ਹਨ, ਪਰ ਟੀ-ਪੁਆਇੰਟ ਤੋਂ ਸਿੱਧੂਪੁਰ ਰੋਡ ਤੱਕ ਚੌੜਾ ਬਜ਼ਾਰ ਕਰਕੇ ਜਾਣੀ ਜਾਂਦੀ ਮੇਨ ਰੋਡ 'ਤੇ ਤਾਂ ਐਤਕਾਂ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ | ਸਾਰੇ ਬਜ਼ਾਰ 'ਚ ਲੜੀਆਂ, ਪਟਾਕੇ, ਮਠਿਆਈਆਂ, ਬੇਕਰੀ, ਦੀਵੇ, ਕਰਿਆਨਾ ਸਮੇਤ ਹਰ ਤਰ੍ਹਾਂ ਦੀਆਂ ਸੇਲਾਂ ਲਗਾ ਕੇ ਬੈਠੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਵੱਖਰੇ ਗੇਟ ਆਦਿ ਬਣਾ ਕੇ ਸਜਾਇਆ ਵੀ ਗਿਆ ਹੈ, ਜਿਸ ਨਾਲ ਜਿਥੇ ਬਜ਼ਾਰ 'ਚ ਰੌਣਕਾਂ ਵਧੀਆਂ ਹਨ ਉਥੇ ਉਹੀ ਚੌੜਾ ਬਜ਼ਾਰ 'ਭੀੜਾ-ਭੀੜਾ' ਨਜ਼ਰ ਆ ਰਿਹਾ ਹੈ | ਇਸ ਮੌਕੇ ਵੱਖ ਵੱਖ ਵਾਤਾਵਰਣ ਪ੍ਰੇਮੀਆਂ ਵੱਲੋਂ 'ਗਰੀਨ ਦੀਵਾਲੀ' ਮਨਾਉਣ ਦਾ ਸੁਨੇਹਾ ਦਿੰਦੇ ਹੋਏ ਬੂਟੇ ਲਗਾਉਣ ਤੇ ਵੰਡਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ | ਹੁਣ ਦੇਖਦੇ ਹਾਂ ਕਿ ਲੋਕਾਂ 'ਚ ਇਨ੍ਹਾਂ ਅਪੀਲਾਂ ਦਾ ਅਸਰ ਜਿਆਦਾ ਹੁੰਦਾ ਹੈ ਜਾਂ ਫਿਰ ਦੁਕਾਨਦਾਰਾਂ ਵੱਲੋਂ ਸਜਾਏ ਬਜ਼ਾਰਾਂ 'ਚ ਸਜੀਆਂ ਸੈਂਕੜੇ 'ਪਟਾਕਿਆਂ' ਦੀਆਂ ਦੁਕਾਨਾਂ ਤੋਂ ਨੌਜਵਾਨ ਪਟਾਕੇ ਖਰੀਦ ਕੇ 'ਪਟਾਕੇ ਚਲਾਉਣ' 'ਚ ਮਸ਼ਰੂਫ਼ ਹੁੰਦੇ ਹਨ, ਇਹ ਦੋ ਦੀਵਾਲੀਆਂ ਵਾਲੇ 'ਦੋ ਦਿਨਾਂ' 'ਚ ਪਤਾ ਲੱਗ ਜਾਵੇਗਾ |

ਪਿਛਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਗਵਾਲੀਅਰ ਦੇ ਕਿਲ੍ਹੇ ਤੋਂ ਗੁਰੂ ਨਗਰੀ ਪਰਤੀ 5ਵੀਂ ਪੈਦਲ ਸ਼ਬਦ ਚੌਂਕੀ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਖੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹੋਵੇ 'ਪ੍ਰਦੂਸ਼ਣ ਮੁਕਤ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।