14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਖੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹੋਵੇ 'ਪ੍ਰਦੂਸ਼ਣ ਮੁਕਤ' <br/>

ਪ੍ਰੋ. ਕਰਤਾਰ ਸਿੰਘ ਸਚਦੇਵਾ, ਅਮਨ ਮਲਹੋਤਰਾ, ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ, ਰਜਿੰਦਰ ਕੌਰ ਮਾਨ, ਲਖਵੀਰ ਸਿੰਘ ਲੱਖੀ ਗਿੱਲ, (ਹੇਠਾਂ) ਜਸਵਿੰਦਰ ਕੌਰ ਸਚਦੇਵਾ, ਸਿਮਰਤੀ, ਮਾ. ਤੇਜਿੰਦਰ ਅਰੋੜਾ, ਮਾ. ਵਿਜੇ ਕੁਮਾਰ ਵਿੱਗ ਤੇ ਪਰਮਜੀਤ ਸਿੰਘ ਪੰਮਾ | <br/> 20-10-2025
ਸ਼ਾਹਕੋਟ, 19 ਅਕਤੂਬਰ (ਸੁਖਦੀਪ ਸਿੰਘ)-ਵਾਤਾਵਰਨ 'ਚ ਵੱਧ ਰਹੇ ਪ੍ਰਦੂਸ਼ਣ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਵਾਤਾਵਰਨ ਪ੍ਰੇਮੀਆਂ ਵਿਚ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ), 'ਆਓ ਰਲ ਇੱਕ ਕੋਸ਼ਿਸ਼ ਕਰੀਏ' ਸੰਸਥਾ ਦੇ ਸਰਪ੍ਰਸਤ ਅਮਨ ਮਲਹੋਤਰਾ, ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ, ਗਿੱਲ ਵੈਲਫੇਅਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਕੌਰ ਮਾਨ, ਖਜ਼ਾਨਚੀ ਲਖਵੀਰ ਸਿੰਘ ਲੱਖੀ ਗਿੱਲ, ਨਰਸਿੰਗ ਸਿਸਟਰ ਜਸਵਿੰਦਰ ਕੌਰ ਸਚਦੇਵਾ, ਲੈਕਚਰਾਰ ਸਿਮਰਤੀ, ਸਮਾਜ ਸੇਵਕ ਮਾ. ਤੇਜਿੰਦਰ ਅਰੋੜਾ, ਮਾਸਟਰ ਵਿਜੇ ਕੁਮਾਰ ਵਿੱਗ ਅਤੇ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਤਿਉਹਾਰ ਮੌਕੇ ਧਮਾਕੇਦਾਰ ਜਾਂ ਪ੍ਰਦੂਸ਼ਣ ਕਰਨ ਵਾਲੇ ਪਟਾਕਿਆਂ ਤੋਂ ਗੁਰੇਜ਼ ਕੀਤਾ ਜਾਵੇ ਤਾਂ ਕਿ ਖੁਸ਼ੀਆਂ ਤੇ ਰੌਸ਼ਨੀਆਂ ਦੇ ਤਿਉਹਾਰ ਨੂੰ ਸੋਹਣੇ ਤਰੀਕੇ ਨਾਲ ਮਨਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪਟਾਕਿਆਂ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਉਥੇ ਹੀ ਕਈ ਜਗ੍ਹਾ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ | ਪ੍ਰਦੂਸ਼ਣ ਅਤੇ ਧਮਾਕੇ ਕਾਰਨ ਬਿਮਾਰ ਵਿਅਕਤੀਆਂ ਅਤੇ ਪਸ਼ੂ-ਪੰਛੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਉਨ੍ਹਾਂ ਦੇ ਪੈਸੇ ਦੀ ਵੀ ਬਰਬਾਦੀ ਨਾ ਹੋਵੇ ਅਤੇ ਵਾਤਾਵਰਨ ਵੀ ਸੁਰੱਖਿਅਤ ਰਹਿ ਸਕੇ |

ਪਿਛਲੀ ਖ਼ਬਰ ਲੋਹੀਆਂ 'ਚ 'ਦੀਵਾਲੀ' ਮੌਕੇ ਸਜ ਗਏ ਸਾਰੇ ਬਾਜ਼ਾਰ <br/> ਅਗਲੀ ਖ਼ਬਰ ਵਾਤਾਵਰਨ ਸੁਧਾਰ ਸੁਸਾਇਟੀ ਨੇ ਡਿਸਪੈਂਸਰੀ 'ਚ ਬੂਟੇ ਲਗਾ ਕੇ ਮਨਾਈ ਹਰੀ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।