05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਡੇ ਸਪਰਾਏ ਵਿਖੇ ਮਨਾਈ ਗਰੀਨ ਦੀਵਾਲੀ <br/>

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰੀਟਾ ਬਾਮਣੀ, ਨਾਲ ਅਧਿਆਪਕ ਗੁਰਮਿੰਦਰ ਕÏਰ, ਸੰਧਿਆ ਰਾਣੀ ਅਤੇ ਵਿਦਿਆਰਥੀ ਗਰੀਨ ਦੀਵਾਲੀ ਮਨਾਉਂਦੇ ਹੋਏ¢ ਤਸਵੀਰ- ਹਰਵਿੰਦਰ ਕੁਮਾਰ <br/> 19-10-2025
ਜਮਸ਼ੇਰ ਖਾਸ, 18 ਅਕਤੂਬਰ (ਹਰਵਿੰਦਰ ਕੁਮਾਰ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਡੇ ਸਪਰਾਏ ਵਿਖੇ ਪਿ੍ੰਸੀਪਲ ਰੀਟਾ ਬਾਮਣੀ ਅਤੇ ਸਮੂਹ ਸਟਾਫ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਮਿਲ ਜ ਕੇ ਗਰੀਨ ਦੀਵਾਲੀ ਉਤਸ਼ਾਹ ਨਾਲ ਮਨਾਈ¢ ਪਿ੍ੰਸੀਪਲ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ¢ ਉਨ੍ਹਾਂ ਨੇ ਦੀਵਾਲੀ ਮÏਕੇ ਵਿਦਿਆਰਥੀਆਂ ਨੂੰ ਸਿਰਫ ਹਰੇ ਪਟਾਕੇ ਚਲਾਉਣ ਅਤੇ ਇੱਕ ਇੱਕ ਪÏਦਾ ਲਗਾਉਣ ਲਈ ਵੀ ਕਿਹਾ¢ ਇਸ ਮÏਕੇ ਅਧਿਆਪਕ ਗੁਰਮਿੰਦਰ ਕÏਰ ਨੇ ਕਿਹਾ ਕਿ ਦੀਵਾਲੀ ਖੁਸ਼ੀਆਂ ਅਤੇ ਰੌਸ਼ਨੀ ਦਾ ਤਿਉਹਾਰ ਹੈ ਅਤੇ ਦੀਵਾਲੀ ਮਨਾਉਂਦੇ ਸਮੇਂ ਸਾਨੂੰ ਸਭ ਨੂੰ ਮਿਲ ਕੇ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਲੋੜਮੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ¢ ਇਸ ਮÏਕੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੀਨ ਦੀਵਿਆਂ ਨਾਲ ਪੂਰੇ ਮਾਹÏਲ ਨੂੰ ਰੋਸ਼ਨ ਕੀਤਾ¢ ਇਸ ਮÏਕੇ ਵਿਦਿਆਰਥੀਆਂ ਨੂੰ ਮਠਿਆਈ ਅਤੇ ਗਰੀਨ ਪਟਾਕੇ ਵੀ ਵੰਡੇ ਗਏ¢ ਇਸ ਮÏਕੇ ਅਧਿਆਪਕ ਸੰਧਿਆ ਰਾਣੀ ਅਰਪਨਦੀਪ, ਮੋਨਿਕਾ , ਮੀਨੂ ਅਤੇ ਅਨੀਤਾ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲਾ <br/> ਅਗਲੀ ਖ਼ਬਰ ਇੰਨੋਸੈਂਟ ਹਾਰਟਸ ਨੇ ਖੁਸ਼ੀ ਅਤੇ ਵਾਤਾਵਰਨ ਪ੍ਰੇਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।