27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੀ.ਟੀ. ਯੂਨੀਵਰਸਿਟੀ ਦੇ ਹਰਕੁਨਵਰ ਸਿੰਘ ਦੀ ਡਬਲਿਯੂ.ਟੀ.ਟੀ ਯੂਥ ਕੰਟੈਂਡਰ ਕੈਲੀਫੋਰਨੀਆ ਲਈ ਚੋਣ <br/>

ਸੀ.ਟੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਰਪ੍ਰੀਤ ਸਿੰੰਘ ਹਰਕੁੰਵਰ ਸਿੰਘ ਦਾ ਕੈਲੀਫੋਰਨੀਆ ਲਈ ਹੋਈ ਚੋਣ 'ਤੇ ਸਨਮਾਨ ਕਰਦੇ ਹੋਏ ਨਾਲ ਖੇਡ ਵਿਭਾਗ ਦੇ ਅਧਿਕਾਰੀ ਵੀ ਵਿਖਾਈ ਦੇ ਰਹੇ ਹਨ | ਤਸਵੀਰ:-ਮੁਨੀਸ਼ <br/> 26-09-2025
ਜਲੰਧਰ, 25 ਸਤੰਬਰ (ਡਾ.ਜਤਿੰਦਰ ਸਾਬੀ)-ਸੀਟੀ ਯੂਨੀਵਰਸਿਟੀ ਦੇ ਟੇਬਲ ਟੈਨਿਸ ਖਿਡਾਰੀ ਹਰਕੁਨਵਰ ਸਿੰਘ ਦੀ ਚੋਣ ਕੈਲੀਫੋਰਨੀਆ (ਯੂ.ਐੱਸ.ਏ) ਵਿਖੇ ਹੋਣ ਜਾ ਰਹੀ ਡਬਲਿਯੂ.ਟੀ.ਟੀ ਯੂਥ ਕੰਟੈਡਰ ਚੈਪੀਅਨਸ਼ਿਪ ਲਈ ਚੋਣ ਹੋਈ ਹੈ | ਇਸ ਵਿਚ ਭਾਰਤ ਦੇ 11 ਖਿਡਾਰੀ (4 ਮਹਿਲਾ ਤੇ 7 ਪੁਰਸ਼) ਹਿੱਸਾ ਲੈ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਮਨਬੀਰ ਸਿੰਘ ਨੇ ਦੱਸਿਆ ਕਿ ਇਹ ਸਾਡੀ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ ਤੇ ਅਸੀਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ | ਇਸ ਮੌਕੇ ਤੇ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਵੀ ਦੱਸਿਆ ਖੇਡਾਂ ਸਾਡੀ ਯੂਨੀਵਰਸਿਟੀ ਦੇ ਮੁੱਖ ਏਜੰਡੇ ਤੇ ਹਨ ਤੇ ਅਸੀ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇ ਕੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਨੇ ਖੇਡ ਵਿਭਾਗ ਦੇ ਮੁਖੀ ਗੁਰਦੀਪ ਸਿੰੰਘ ਤੇ ਇੰਜ ਦਵਿੰਦਰ ਸਿੰਘ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਉਹ ਖੇਡ ਵਿਭਾਗ 'ਚ ਚੰਗਾ ਕੰਮ ਕਰ ਰਹੇ ਹਨ |

ਪਿਛਲੀ ਖ਼ਬਰ ਪੈਨਸ਼ਨਰਾਂ ਨੂੰ ਸਮੇਂ ਸਿਰ ਸੇਵਾਵਾਂ ਯਕੀਨੀ ਬਣਾਈਆਂ ਜਾਣ-ਬਿਸ਼ਟ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।