ਅੱਪਰਾ, 20 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਸੇਵਾਦਾਰ ਸੁਸਾਇਟੀ ਵਲੋਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਵਾਤਾਵਰਣ ਦੀ ਸਵੱਛਤਾ ਤੇ ਸਿਹਤਮੰਦ ਪੰਜਾਬ ਲਈ ਉੱਦਮ ਕੀਤੇ ਜਾ ਰਹੇ ਹਨ | ਇਸ ਲੜੀ ਤਹਿਤ ਬੱਸ ਅੱਡਾ ਅੱਪਰਾ ਦੇ ਆਸ-ਪਾਸ ਤੇ ਅੱਪਰਾ-ਗੜ੍ਹੀ ਮਹਾ ਸਿੰਘ ਸੜਕ ਦੇ ਕਿਨਾਰਿਆਂ 'ਤੇ ਨਿੰਮ, ਅੰਬ ਤੇ ਜਾਮਣ ਦੇ ਬੂਟੇ ਲਗਾਏ ਗਏ | ਸੇਵਾਦਾਰਾਂ ਨੇ ਦੱਸਿਆ ਕਿ ਇਹ ਸੇਵਾ ਲਗਾਤਾਰ ਜਾਰੀ ਰਹੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਪਾਲਾ ਜੌਹਲ ਸਪੁੱਤਰ ਨਿਧਾਨ ਸਿੰਘ ਜੌਹਲ ਨੇ 40 ਜਾਮਣ ਦੇ ਬੂਟਿਆਂ ਦੀ ਸੇਵਾ ਕਰਵਾਈ ਤੇ ਨੋਨੀ ਖੋਸਲਾ ਨੇ ਨਿੰਮ ਦੇ 35 ਬਿੂਟਆਂ ਦੀ ਸੇਵਾ ਕਰਵਾਈ ਹੈ | ਇਸ ਮੌਕੇ ਲਾਲੀ ਥਾਂਦੀ, ਵਿਵੇਕ ਬਸੰਦਰਾਏ, ਰਾਜ ਕੁਮਾਰ, ਰਾਮ ਲੁਭਾਇਆ, ਪਰਮਜੀਤ ਢਿੱਲੋਂ, ਹਰਜੀਤ ਸਿੰਘ ਮੰਡੀ, ਚੰਨੀ ਭਰੋਮਜਾਰਾ, ਲੱਖੀ ਅੱਪਰਾ, ਜੱਸੀ ਅੱਪਰਾ, ਵਿਸ਼ਾਲ ਅੱਪਰਾ, ਅਮਨ ਚੀਮਾ, ਵਰਿੰਦਰ ਢੰਡਵਾੜ ਆਦਿ ਹਾਜ਼ਰ ਸਨ |