20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਕਾਈ ਰਾਈਡਰਜ਼ ਕਲੱਬ ਨੇ ਫੌਜਾ ਸਿੰਘ ਦੇ ਜੱਦੀ ਘਰ ਤੱਕ ਸਾਈਕਲ ਦੌੜ ਲਗਾ ਕੇ ਸ਼ਰਧਾਂਜਲੀ ਦਿੱਤੀ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਡਾ.ਜਤਿੰਦਰ ਸਾਬੀ)- ਸਕਾਈ ਰਾਈਡਰਜ਼ ਕਲੱਬ ਦੇ ਮੈਂਬਰਾਂ ਤੇ ਇਸ ਦੇ ਨਾਲ ਹੀ ਫਗਵਾੜਾ ਸਾਈਕਲਿੰਗ ਕਲੱਬ ਦੇ ਸਾਰੇ ਮੈਂਬਰਾਂ ਨੇ ਵੈਟਰਨ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਖੇਡ ਖੇਤਰ 'ਚ ਅਹਿਮ ਯੋਗਦਾਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਜਲੰਧਰ ਤੋਂ ਉਨ੍ਹਾਂ ਦੇ ਜੱਦੀ ਘਰ ਬਿਆਸ ਪਿੰਡ ਤੱਕ ਸਾਈਕਲ ਦੌੜ ਲਗਾਈ ਤੇ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਦੇ ਪਾਏ ਖੇਡ ਖੇਤਰ 'ਚ ਵਿਲੱਖਣ ਯੋਗਦਾਨ ਤੋਂ ਪ੍ਰੇਰਣਾ ਲਈ | ਇਸ ਮੌਕੇ ਸਕਾਈਰਾਡਰਜ਼ ਕਲੱਬ ਦੇ ਮੈਂਬਰਾਂ ਨੇ ਬਾਬਾ ਫੌਜਾ ਸਿੰਘ ਦੀਆਂ ਯਾਦਗਾਰੀ ਤਸਵੀਰਾਂ, ਸੋਨ ਤਗਮੇ ਤੇ ਹੋਰ ਖੇਡ ਖੇਤਰ 'ਚ ਹਾਸਲ ਕੀਤੀਆਂ ਟਰਾਫੀਆਂ ਤੇ ਪ੍ਰਸੰਸਾ ਪੱਤਰ, ਉਨ੍ਹਾਂ ਦੀ ਜ਼ਿੰਦਗੀ ਤੇ ਲਿਖਿਆਂ ਗਈਆਂ ਕਿਤਾਬਾਂ ਤੋਂ ਪ੍ਰਭਾਵਿਤ ਹੋ ਕੇ ਚੰਗੀ ਸੇਧ ਲਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਉਨ੍ਹਾਂ ਦੀ ਮੌਤ ਨੂੰ ਖੇਡ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਦੋ ਰੋਜ਼ਾ ਟਰੇਨਿੰਗ ਸਮਾਪਤ ਅਗਲੀ ਖ਼ਬਰ ਮਿਸ਼ਨ ਹਰਿਆਲੀ ਤਹਿਤ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।