ਨਕੋਦਰ, 20 ਜੁਲਾਈ (ਗੁਰਵਿੰਦਰ ਸਿੰਘ )- ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਨਵੇਂ ਸੈਸ਼ਨ 2025-26 ਦੀ ਸ਼ੁਰੂਆਤ ਮੌਕੇ ਕਾਲਜ ਦੀ ਤਰੱਕੀ, ਸਵੱਛ ਵਾਤਾਵਰਨ, ਵਿਸ਼ਵ ਸ਼ਾਂਤੀ ਤੇ ਵਿਦਿਆ ਪ੍ਰਸਾਰ ਲਈ ਹਵਨ ਯੱਗ ਕਰਵਾਇਆ ਗਿਆ | ਪੰਡਤ ਸੱਤਿਆ ਪ੍ਰਕਾਸ਼ ਸ਼ਾਸਤਰੀ ਵੱਲੋਂ ਵਿਧੀਪੂਰਵਕ ਪੂਜਾ ਕਰਨ ਉਪਰੰਤ ਸਾਰਿਆਂ ਵੱਲੋਂ ਅਗਨੀ ਵਿਚ ਅਹੂਤੀਆਂ ਪਈਆਂ ਗਈਆਂ | ਪਿ੍ੰਸੀਪਲ ਡਾ. ਅਨੂਪ ਕੁਮਾਰ ਨੇ ਕਿਹਾ ਕਿ ਕਾਲਜ ਸਮਾਜ ਪ੍ਰਤੀ ਜਾਗਰੂਕਤਾ ਲਈ ਆਪਣਾ ਫਰਜ਼ ਨਿਭਾ ਰਿਹਾ ਹੈ | ਇਸ ਮੌਕੇ ਐਲ.ਏ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਆਰਿਆ ਸਮਾਜ ਨਕੋਦਰ ਦੇ ਉੱਪ ਸਕੱਤਰ ਵਰਿੰਦਰ ਚੋਪੜਾ, ਪਿ੍ੰਸੀਪਲ ਬਲਜਿੰਦਰ ਸਿੰਘ, ਪਿ੍ੰਸੀਪਲ ਜਸਮਿੰਦਰ ਸਿੰਘ ਆਦਿ ਉਚੇਚੇ ਤੌਰ 'ਤੇ ਸ਼ਾਮਲ ਹੋਏ | ਹਵਨ ਵਿਚ ਪ੍ਰੋ. (ਡਾ.) ਸਲਿਲ ਵਰਮਾ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ | ਅਖ਼ੀਰ 'ਚ ਵਾਈਸ ਪਿ੍ੰਸੀਪਲ ਪ੍ਰੋ. ਇੰਦੂ ਬੱਤਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ |