ਮਹਿਤਪੁਰ, 20 ਜੁਲਾਈ (ਲਖਵਿੰਦਰ ਸਿੰਘ)- ਨਗਰ ਪੰਚਾਇਤ ਮਹਿਤਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡ ਵਿੱਚ ਨਸ਼ਾ ਮੁਕਤੀ ਯਾਤਰਾ ਸਕੀਮ ਤਹਿਤ ਸਮਾਗਮ ਕਰਵਾਏ ਗਏ | ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਗਰ ਕਿਸੇ ਦਾ ਵੀ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਸਰਕਾਰ ਵੱਲੋਂ ਬਣਾਏ ਗਏ ਵੱਖ-ਵੱਖ ਨਸ਼ਾ ਮੁਕਤੀ ਸੈਂਟਰਾਂ ਵਿੱਚ ਉਹਨਾਂ ਨੂੰ ਭੇਜ ਸਕਦੇ ਹਨ ਜੋਂ ਕਿ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਹੈ | ਸਮਾਗਮ ਵਿੱਚ ਆਮ ਆਦਮੀ ਪਾਰਟੀ ਸ਼ਾਹਕੋਟ ਤੋਂ ਹਲਕਾ ਇੰਚਾਰਜ ਸ੍ਰੀ ਪਿੰਦਰ ਪੰਡੋਰੀ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਉਹਨਾਂ ਵੱਲੋਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਾਈਸ ਕੋਆਡੀਨੇਟਰ ਦੀਪਕ ਸੂਦ, ਅਜੇ ਸੂਦ, ਸੁਰਜੀਤ ਸਿੰਘ ਮਾਨ, ਲਖਵਿੰਦਰ ਸਿੰਘ ਸੰਗੋਵਾਲ, ਪਵਨ ਕੁਮਾਰ, ਬਲਵੀਰ ਸਿੰਘ ਪੰਜਾਬ, ਸਾਬੀ ਸਿੰਘ ਧਾਰੀਵਾਲ, ਵਿਸ਼ਾਲ, ਮਨਜੀਤ ਮਾਨ, ਨਵਦੀਪ, ਦੀਪਾ ਪ੍ਰਧਾਨ, ਪਾਲਾ ਪ੍ਰਧਾਨ, ਸੋਨੀ ਝੁੱਗੀਆਂ, ਗਗਨ ਬਾਲੋਕੀ, ਨੀਲਮ ਆਦਿ ਹਾਜ਼ਰ ਸਨ |