20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਅਦਾਲਤੀ ਸਟੇਅ ਦੇ ਬਾਵਜੂਦ ਗੇਟ ਅੱਗੇ ਕੰਧ ਬਣਾਈ

ਅਜੀਤ ਡੈਸਕ 21-07-2025
ਜੰਡਿਆਲਾ ਮੰਜਕੀ, 20 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਪੁਲਿਸ ਚੌਂਕੀ ਜੰਡਿਆਲਾ ਅਧੀਨ ਆਉਂਦੇ ਪਿੰਡ ਨੱਥੇਵਾਲ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ | ਰਾਜਵਿੰਦਰ ਕੌਰ ਪਤਨੀ ਲਖਵੀਰ ਸਿੰਘ ਸਾਬਕਾ ਮੈਂਬਰ ਪੰਚਾਇਤ ਪਿੰਡ ਨੱਥੇਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ 2019 ਵਿੱਚ ਮਨਜੀਤ ਕੌਰ ਤੋਂ ਦਸ ਮਰਲੇ ਰਕਬਾ ਖਰੀਦਿਆ ਗਿਆ ਸੀ ਤੇ ਉਸ ਜਗ੍ਹਾ 'ਤੇ ਦੋ ਮੰਜ਼ਿਲਾ ਮਕਾਨ ਦੀ ਉਸਾਰੀ ਕੀਤੀ ਗਈ | ਇਸ ਜਗ੍ਹਾ ਨੂੰ ਖਰੀਦਣ ਸਮੇਂ ਜੋ ਵੀ ਹੱਦਾਂ ਸੀ ਉਹ ਲਿਖੀਆਂ ਗਈਆਂ ਪਰ ਹੁਣ ਉਹਨਾਂ ਦੇ ਗੁਆਂਢੀਆਂ ਵੱਲੋਂ ਅਦਾਲਤੀ ਸਟੇਅ ਦੇ ਬਾਵਜੂਦ ਧੱਕੇ ਨਾਲ ਉਹਨਾਂ ਘਰ ਦੇ ਬਿਲਕੁਲ ਸਾਹਮਣੇ ਗੇਟ ਦੀ ਐਂਟਰੀ ਦੇ ਅੱਗੇ ਕੰਧ ਬਣਾ ਕੇ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਹ ਰਾਸਤਾ ਮੁਰੱਬੇਬੰਦ ਦੇ ਸਮੇਂ ਦਾ ਛੱਡਿਆ ਗਿਆ ਹੈ | ਪੁਲਿਸ ਜੰਡਿਆਲਾ ਚੌਕੀ ਦੇ ਇੰਚਾਰਜ ਗੁਲਜਾਰ ਸਿੰਘ ਮੌਕੇ 'ਤੇ ਪਹੁੰਚੇ ਤੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਰਾਜਵਿੰਦਰ ਕੌਰ ਤੇ ਪਤਨੀ ਲਖਵੀਰ ਸਿੰਘ ਕੋਲ ਅਦਾਲਤੀ ਹੁਕਮ ਹੈ ਤਾਂ ਕਿ ਉੱਥੇ ਉਸਾਰੀ ਨਾ ਕੀਤੀ ਜਾਵੇ | ਉਹਨਾਂ ਕਿਹਾ ਕਿ ਅਗਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਜੇ.ਡੀ. ਸੈਂਟਰਲ ਸਕੂਲ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।