24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੁੰਦਰ ਨਗਰ 'ਚ ਟਰਾਂਸਫਾਰਮਰ ਲੱਗਣ ਨਾਲ ਲੋਕਾਂ ਨੂੰ ਮਿਲੀ ਰਾਹਤ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਸ਼ਿਵ)- ਵਾਰਡ ਨੰਬਰ 3 ਦੇ ਸੁੰਦਰ ਨਗਰ ਵਿਚ ਪਾਵਰਕਾਮ ਵਲੋਂ ਲੋਕਾਂ ਦੀ ਬਿਜਲੀ ਸਮੱਸਿਆਵਾਂ ਨੂੰ ਹੱਲ ਕਰਨ ਲਈ 300 ਕੇ.ਵੀ. ਦਾ ਟਰਾਂਸਫ਼ਾਰਮਰ ਲਗਾ ਦਿੱਤਾ ਗਿਆ ਹੈ | ਜ਼ਿਆਦਾ ਸਮਰੱਥਾ ਦਾ ਟਰਾਂਸਫ਼ਾਰਮਰ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਕੌਂਸਲਰ ਪਤੀ ਤੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਲੁਬਾਣਾ ਕੋਲ ਮਸਲਾ ਉਠਾਇਆ ਸੀ ਤਾਂ ਉਨ੍ਹਾਂ ਨੇ ਲੋਕਾਂ ਦੀ ਇਸ ਸਮੱਸਿਆ ਬਾਰੇ ਉੱਤਰੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਿਨੇਸ਼ ਢਲ ਕੋਲ ਉਠਾਇਆ ਸੀ ਤਾਂ ਇਸ ਬਾਰੇ ਦਿਨੇਸ਼ ਢਲ ਨੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਇਹ ਨਵਾਂ ਟਰਾਂਸਫ਼ਾਰਮਰ ਲਗਵਾ ਦਿੱਤਾ ਹੈ | ਕੁਲਦੀਪ ਸਿੰਘ ਲੁਬਾਣਾ ਨੇ ਇਸ ਟਰਾਂਸਫ਼ਾਰਮਰ ਨੂੰ ਲਗਵਾਉਣ ਲਈ ਦਿਨੇਸ਼ ਢਲ ਤੋਂ ਇਲਾਵਾ ਪਾਵਰਕਾਮ ਦੇ ਐਕਸੀਅਨ ਜਸਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਬਿਜਲੀ ਬੰਦ ਹੋਣ ਸੰਬੰਧੀ ਸ਼ਿਕਾਇਤਾਂ ਤੋਂ ਰਾਹਤ ਮਿਲ ਗਈ ਹੈ |
ਪਿਛਲੀ ਖ਼ਬਰ ਅਰੋਗਿਆ ਕੇਂਦਰ ਦੇ ਨਿਰਮਾਣ 'ਚ ਪੈ ਰਹੀਆਂ ਰੁਕਾਵਟਾਂ ਦੀ ਡੀ. ਸੀ. ਨੂੰ ਸ਼ਿਕਾਇਤ ਅਗਲੀ ਖ਼ਬਰ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਵਲੋਂ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।